29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਰਣਜੀਤ ਸਾਗਰ ਡੈਮ ਔਸਤੀਆਂ ਦੀ ਭੁੱਖ ਹੜਤਾਲ 171ਵੇਂ ਦਿਨ 'ਚ ਦਾਖ਼ਲ

ਅਜੀਤ ਡੈਸਕ 20-09-2025
ਸ਼ਾਹਪੁਰ ਕੰਢੀ, 19 ਸਤੰਬਰ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਮੰਗਾਂ ਨੰੂ ਲੈ ਕੇ ਪ੍ਰਧਾਨ ਜਸਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ 171ਵੇਂ ਦਿਨ 'ਚ ਦਾਖ਼ਲ ਹੋ ਗਈ | ਅੱਜ ਔਰਤਾਂ ਮੋਰਚਾ ਸੰਭਾਲਦੀਆਂ ਹੋਈਆਂ ਭੁੱਖ ਹੜਤਾਲ ਉਪਰ ਬੈਠੀਆਂ | ਭੁੱਖ ਹੜਤਾਲ ਉਪਰ ਬੈਠਣ ਵਾਲੀਆਂ ਔਰਤਾਂ 'ਚ ਆਰਤੀ ਪੁੱਤਰੀ ਜਗਦੀਸ਼ ਰਾਜ, ਸੁਦੇਸ਼ ਕੁਮਾਰੀ ਪਤਨੀ ਸੁਰਜੀਤ ਕੁਮਾਰ, ਨੀਨਾ ਰਾਣੀ ਪਤਨੀ ਰਮੇਸ਼ ਸਿੰਘ, ਆਸ਼ਾ ਰਾਣੀ ਪਤਨੀ ਰਣਜੀਤ ਸਿੰਘ, ਯਸੋਦਰਾ ਪਤਨੀ ਰਾਮ ਮਿਰਜਾ ਸ਼ਾਮਿਲ ਸਨ | ਡੈਮ ਔਸਤੀ ਪਰਿਵਾਰਾਂ ਨੇ ਪੰਜਾਬ ਸਰਕਾਰ ਤੇ ਡੈਮ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਡੈਮ ਔਸਤੀਆਂ ਨੰੂ ਤੁਰੰਤ ਨੌਕਰੀਆਂ ਦਿੱਤੀਆਂ ਜਾਣ | ਇਸ ਮੌਕੇ ਸੰਦੀਪ ਸਿੰਘ, ਵਜ਼ੀਰ ਸਿੰਘ, ਰਵਿੰਦਰ ਕੁਮਾਰ, ਕੁਲਦੀਪ ਪਠਾਨੀਆ, ਰਾਹੁਲ ਕੁਮਾਰ, ਮਹਿੰਦਰ ਸਿੰਘ, ਦੇਸ਼ ਰਾਜ, ਤਿਲਕ ਰਾਜ, ਸਾਹਿਲ ਸਿੰਘ, ਜਤਿੰਦਰ ਸਿੰਘ, ਭਾਗ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਇੰਦਰਜੀਤ ਨੇ ਚੀਨੀ ਦੂਤਾਵਾਸ ਵਿਖੇ ਜਪਾਨੀ ਹਮਲੇ ਤੇ ਚੀਨ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਨੂੰ ਸਮਰਪਿਤ ਸੈਮੀਨਾਰ 'ਚ... ਅਗਲੀ ਖ਼ਬਰ ਰਘੂਨਾਥ ਕਾਲੋਨੀ ਦੇ ਵਸਨੀਕ ਸੀਵਰੇਜ ਸਹੂਲਤਾਂ ਦੀ ਘਾਟ ਕਾਰਨ ਮੁਸ਼ਕਿਲਾਂ ਦਾ ਕਰ ਰਹੇ ਸਾਹਮਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।