29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਧੰਦੋਈ ਸਕੂਲ ਦੇ ਵਿਹੜੇ 'ਚ ਜ਼ਿਲ੍ਹਾ ਪੱਧਰੀ 2 ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 20-09-2025
ਊਧਨਵਾਲ, 19 ਸਤੰਬਰ (ਪਰਗਟ ਸਿੰਘ)-ਹਰਪੁਰਾ ਧੰਦੋਈ ਸਕੂਲ ਦੇ ਵਿਹੜੇ ਵਿਚ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਤਹਿਤ ਕਬੱਡੀ ਸਰਕਲ ਸਟਾਈਲ ਲੜਕੇ-ਲੜਕੀਆਂ 2 ਰੋਜ਼ਾ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਪਹਿਲੇ ਦਿਨ ਦਾ ਉਦਘਾਟਨ ਪਿੰਡ ਧੰਦੋਈ ਦੇ ਸਰਪੰਚ ਲਖਬੀਰ ਸਿੰਘ ਤੇ ਪਿੰਡ ਹਰਪੁਰਾ ਦੇ ਸਰਪੰਚ ਮਨਦੀਪ ਸਿੰਘ ਨੇ ਆਪਣੀਆਂ ਪੰਚਾਇਤ ਨਾਲ ਹਾਜ਼ਰ ਹੋ ਕੇ ਕੀਤਾ | ਇਨ੍ਹਾਂ ਦੋਵੇਂ ਸਰਪੰਚਾਂ ਨੇ ਆਪਣੇ ਪੰਚਾਇਤ ਦੇ ਸਹਿਯੋਗ ਨਾਲ 21 ਹਜ਼ਾਰ ਰੁਪਏ ਦੀ ਰਾਸ਼ੀ ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ ਨੂੰ ਸੌਂਪੀ | ਇਸ ਮੌਕੇ ਜਰਨੈਲ ਸਿੰਘ ਸੰਧੂ ਚੇਅਰਮੈਨ, ਕੁਲਵੰਤ ਸਿੰਘ ਸੰਧੂ ਪੈਸ ਸੁਸਾਇਟੀ ਵਲੋਂ ਉਚੇਚੇ ਤੌਰ 'ਤੇ ਪਹੁੰਚੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਤੇ ਖਿਡਾਰੀਆਂ ਦੇ ਹੌਂਸਲਾ ਅਫ਼ਜ਼ਾਈ ਲਈ 21 ਹਜ਼ਾਰ ਦੀ ਰਾਸ਼ੀ ਦਿੱਤੀ | ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ ਅਤੇ ਆਏ ਮੁੱਖ ਮਹਿਮਾਨਾਂ ਨੇ ਸਮੁੱਚੇ ਸਟਾਫ਼ ਸਮੇਤ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ, ਚੰਗਾ ਖੇਡਣ ਲਈ ਪ੍ਰੇਰਿਤ ਕੀਤਾ | ਆਈਆਂ ਟੀਮਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕੀਤਾ | ਇਸ ਮੌਕੇ ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ, ਸਰਪੰਚ ਲਖਬੀਰ ਸਿੰਘ, ਸਰਪੰਚ ਮਨਦੀਪ ਸਿੰਘ, ਮੈਂਬਰ ਕੁਲਤਾਰ ਸਿੰਘ ਲਾਡੀ, ਮੈਂਬਰ ਜਗਬੀਰ ਸਿੰਘ, ਮੈਂਬਰ ਕੁਲਵੰਤ ਸਿੰਘ, ਮੈਂਬਰ ਲਾਭ ਸਿੰਘ, ਮੈਂਬਰ ਸਰਦੂਲ ਸਿੰਘ, ਮੈਂਬਰ ਸਰਜੀਤ ਸਿੰਘ, ਅਧਿਆਪਕ ਸਰਬਜੀਤ ਸਿੰਘ, ਮੇਜ਼ਰ ਸਿੰਘ, ਨਵਦੀਪ ਸਿੰਘ, ਤਰਲੋਕ ਸਿੰਘ ਹਰਮਨਜੋਤ ਸਿੰਘ ਬੱਲ, ਜਗਸੀਰ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਕੌਰ, ਲੈਕਚਰਾਰ, ਮਨਦੀਪ ਕੌਰ, ਗੁਰਵਿੰਦਰ ਕੌਰ, ਜਸਵਿੰਦਰ ਕੌਰ, ਹਰਜੀਤ ਕੌਰ, ਮੈਡਮ ਸੁਰਜੀਤ ਕੌਰ, ਮੈਡਮ ਰੁਪਿੰਦਰ ਕੌਰ, ਨਿਰਮਲ ਕੌਰ, ਮੈਡਮ ਨੀਰਜਾ, ਮੈਡਮ ਰਜਨੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਦੀ ਮੀਟਿੰਗ ਅਗਲੀ ਖ਼ਬਰ ਧਾਰੀਵਾਲ ਦੀਆਂ ਸਮੱਸਿਆਵਾਂ ਤੇ ਮੁਸ਼ਕਿਲਾਂ ਸੰਬੰਧੀ ਏ.ਡੀ.ਸੀ. ਜਨਰਲ ਨੇ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।