ਧਾਰੀਵਾਲ, 19 ਸਤੰਬਰ (ਸਵਰਨ ਸਿੰਘ)-ਲੋਕ ਸਭਾ ਵਿਰੋਧ ਧਿਰ ਨੇਤਾ ਸ੍ਰੀ ਰਾਹੁਲ ਗਾਂਧੀ ਵਲੋਂ ਕਾਂਗਰਸ ਦੀ 'ਸੰਗਠਨ ਸਿਰਜਣ ਅਭਿਆਨ' ਤਹਿਤ ਬਲਾਕ ਧਾਰੀਵਾਲ ਦਾ ਭਰਵਾਂ ਇਕੱਠ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਇਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਕੇਂਦਰੀ ਸਾਬਕਾ ਕੈਬਨਿਟ ਮੰਤਰੀ ਅਤੇ ਅਬਜਰਵਰ ਸ੍ਰੀ ਭਾਰਤ ਸਿਨ੍ਹਾ ਸੋਲੰਕੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਤੋਂ ਇਲਾਵਾ ਅੰਮਿ੍ਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸਹਿ ਪ੍ਰਭਾਰੀ ਜੋਗਿੰਦਰ ਡੀਗਰਾ, ਸਹਿ ਪ੍ਰਭਾਰੀ ਇਮੈਨੂੰਏਲ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਅਬਜਰਵਰ ਸ੍ਰੀ ਭਾਰਤ ਸਿਨ੍ਹਾ ਸੋਲੰਕੀ ਨੇ ਕਿਹਾ ਕਿ ਕਾਂਗਰਸ ਨੂੰ ਹੇਠਲੇ ਪੱਧਰ ਤੱਕ ਲਿਜਾਣ ਲਈ ਜ਼ਮੀਨ ਨਾਲ ਜੁੜੇ ਲੋਕਾਂ ਤੱਕ ਪਹੁੰਚ ਕਰਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜੋ ਵਿਕਾਸ ਕਾਂਗਰਸ ਦੀਆਂ ਸਰਕਾਰਾਂ ਸਮੇਂ ਹੋਇਆ, ਉਸੇ ਨਾਲ ਹੀ ਦੇਸ਼ ਦੀ ਤਰੱਕੀ ਹੋਈ ਹੈ | ਉਨ੍ਹਾਂ ਵਰਕਰਾਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਜਲਦ ਹੀ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਨਣ ਜਾ ਰਹੀ ਹੈ ਅਤੇ ਸਾਨੂੰ ਸਭ ਨੂੰ ਹੁਣ ਤੋਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ | ਇਸ ਮੌਕੇ ਸ: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਰਕਰ ਆਪਣੇ ਕਮਰਕੱਸੇ ਕਰ ਲੈਣ, ਕਿਉਂਕਿ 2027 ਵਿਚ ਕਾਂਗਰਸ ਬਹੁਮਤ ਨਾਲ ਸਰਕਾਰ ਬਣਾ ਰਹੀ ਹੈ | ਸ: ਬਾਜਵਾ ਨੇ ਕਿਹਾ ਕਿ ਹਰੇਕ ਕਾਂਗਰਸੀ ਆਗੂ ਨੂੰ ਪਿੰਡ ਪੱਧਰ 'ਤੇ ਸਹੀ ਅਨੁਮਾਨ ਲਗਾ ਕੇ ਚੋਣਾਂ ਦੌਰਾਨ ਜਿੱਤ ਨੂੰ ਯਕੀਨੀ ਬਣਾਉਣਾ ਹੋਵੇਗਾ | ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਪਿਆਰ ਕਾਰਨ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹਨ1 | ਇਸ ਮੌਕੇ ਸਾਬਕਾ ਉਪ ਚੇਅਰਮੈਨ ਪੰਜਾਬ ਵਜੀਰ ਸਿੰਘ ਲਾਲੀ, ਸੀਨੀਅਰ ਆਗੂ ਸਤਵਿੰਦਰ ਸਿੰਘ ਫੈਜਉੱਲਾ ਚੱਕ, ਨਰਿੰਦਰ ਕੁਮਾਰ ਕਾਲੇ ਸ਼ਾਹ, ਬਲਾਕ ਪ੍ਰਧਾਨ ਗੁਰਨਾਮ ਸਿੰਘ ਜਫ਼ਰਵਾਲ, ਸਰਪੰਚ ਜਸਵੰਤ ਸਿੰਘ ਦੁਲੂਆਣਾ, ਪਿੰ੍ਰਸੀਪਲ ਜਸਮੇਰ ਸਿੰਘ ਰਾਣਾ, ਪਿ੍ੰਸੀਪਲ ਸੁਲੱਖਣ ਸਿੰਘ, ਸਾਬਕਾ ਡਾਇਰੈਕਟਰ ਜੋਗਾ ਸਿੰਘ ਆਲੋਵਾਲ, ਤਲਵਿੰਦਰ ਸਿੰਘ ਸੋਹਲ, ਸੋਨੂੰ ਚੌਹਾਨ, ਇੰਦਰਪ੍ਰੀਤ ਸਿੰਘ ਸਾਬੀ ਧਾਲੀਵਾਲ, ਮਨਜੀਤ ਸਿੰਘ ਚੌਹਾਨ, ਸਾਬਕਾ ਸਰਪੰਚ ਦਿਲਬਾਗ ਸਿੰਘ ਨਵਾਂ ਪਸਨਾਵਾਲ, ਪਲਵਿੰਦਰ ਸਿੰਘ ਪਿੰਦਾ ਸਿੰਘਪੁਰ, ਵਿਜੇ ਸੱਚਦੇਵਾ, ਸਾਬਕਾ ਸਰਪੰਚ ਅਸ਼ੋਕ ਖੋਖਰ, ਦੇਵ ਦੱਤ ਸ਼ਰਮਾ, ਰਣਜੀਤ ਸਿੰਘ ਜੌਹਲ, ਨਰਿੰਦਰ ਸਿੰਘ ਸਾਬਾ ਸੁਜਾਨਪੁਰ, ਪਵਨ ਦੇਵਗਨ, ਸਾਬਕਾ ਸਰਪੰਚ ਬਲਵਿੰਦਰ ਟਾਂਕ, ਹਰਜਿੰਦਰ ਸਿੰਘ ਜਫ਼ਰਵਾਲ, ਮਲਕੀਤ ਸਿੰਘ ਫੈਜਉੱਲਾ ਚੱਕ, ਵੀਰੂ ਬੜੋਏ ਆਦਿ ਹਾਜ਼ਰ ਸਨ |