ਧਾਰੀਵਾਲ, 19 ਸਤੰਬਰ (ਸਵਰਨ ਸਿੰਘ)-ਥਾਣਾ ਧਾਰੀਵਾਲ ਦੀ ਪੁਲਿਸ ਨੂੰ ਰਛਪਾਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸੋਹਲ ਨੇ ਦੱਸਿਆ ਕਿ ਬੀਤੀ 8 ਸਤੰਬਰ ਨੂੰ ਉਹ ਅਤੇ ਉਸ ਦੀ ਪਤਨੀ ਆਪਣੇ ਮੋਟਰਸਾਈਕਲ ਨੰਬਰ ਪੀਬੀ06-ਡਬਲਿਊ 4642 'ਤੇ ਧਾਰੀਵਾਲ ਤੋਂ ਆਪਣੇ ਪਿੰਡ ਨੂੰ ਆ ਰਹੇ ਸੀ ਕਿ ਕਰੀਬ 5:00 ਵਜੇ ਜਦ ਉਹ ਪੁਲ ਸੋਹਲ ਤੋਂ ਥੋੜ੍ਹਾ ਪਿੱਛੇ ਸੀ ਤਾਂ ਪਿੱਛੇ ਤੋਂ ਇਕ ਮੋਟਰਸਾਈਕਲ 'ਤੇ 2 ਵਿਅਕਤੀ ਆਏ ਤੇ ਮੁੱਦਈ ਦੇ ਮੋਟਰਸਾਈਕਲ ਦੇ ਬਰਾਬਰ ਆ ਕੇ ਮੋਟਰਸਾਈਕਲ ਦੇ ਪਿੱਛੇ ਬੈਠੀ ਉਸ ਦੀ ਪਤਨੀ ਦੇ ਗਲੇ ਤੋਂ ਫੜ੍ਹ ਕੇ ਕੰਨਾਂ ਵਿਚ ਪਾਈਆਂ ਵਾਲੀਆ ਝਪਟ ਮਾਰ ਕੇ ਖੋਹ ਕੇ ਧਾਰੀਵਾਲ ਸਾਇਡ ਨੂੰ ਫਰਾਰ ਹੋ ਗਏ | ਪੁਲਿਸ ਨੇ ਅਰਸ਼ਦੀਪ ਸਿੰਘ ਵਾਸੀ ਰੇਤਵਾਲਾ ਧਾਰੀਵਾਲ ਅਤੇ ਇਕ ਹੋਰ ਵਿਅਕਤੀ 'ਤੇ ਮਾਮਲਾ ਦਰਜ ਕਰ ਲਿਆ ਹੈ |