ਬਟਾਲਾ, 20 ਸਤੰਬਰ (ਸਤਿੰਦਰ ਸਿੰਘ)-ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੁਆਰਾ ਕਰਵਾਈਆਂ ਡੀ.ਏ.ਵੀ. ਨੈਸ਼ਨਲ ਖੇਡਾਂ 2025-26 ਵਿਚ ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਕਲੱਸਟਰ ਪੱਧਰ 'ਤੇ ਪੁਜੀਸ਼ਨਾਂ ਹਾਸਲ ਕਰ ਕੇ ਸਕੂਲ ਦੇ ਨਾਂਅ ਨੂੰ ਚਾਰ ਚੰਨ੍ਹ ਲਗਾਏ | ਸਕੂਲ ਵਲੋਂ ਕਈ ਵਿਨਰ ਅਤੇ ਰਨਰ-ਪਰ ਟਰਾਫ਼ੀਆਂ ਜਿੱਤ ਕੇ 87 ਸੋਨ, 62 ਚਾਂਦੀ ਅਤੇ ਕਈ ਕਾਂਸੀ ਤਮਗੇ ਜਿੱਤੇ | ਸਕੂਲ ਦੇ ਪਿ੍ੰ. ਸ੍ਰੀਮਤੀ ਮਮਤਾ ਡੋਗਰਾ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕਲੱਸਟਰ ਪੱਧਰ ਦੀਆਂ ਖੇਡਾਂ ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਡੀ.ਏ.ਵੀ. ਸਕੂਲਾਂ ਨੇ ਭਾਗ ਲਿਆ ਸੀ | ਵੱਖ-ਵੱਖ ਸਕੂਲਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਇਵੈਂਟ ਕਰਵਾਏ ਗਏ ਤੇ ਉਨ੍ਹਾਂ ਪੁਜੀਸ਼ਨਾਂ ਵੀ ਹਾਸਲ ਕੀਤੀਆਂ | ਉਨ੍ਹਾਂ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ ਬੈਡਮਿੰਟਨ (ਅੰਡਰ-14, 17, 19) ਲੜਕੇ-ਲੜਕੀਆਂ ਦੀਆਂ ਸਿੰਗਲ/ਡਬਲ ਈਵੈਂਟ ਦੀਆਂ ਟਰਾਫ਼ੀਆਂ, ਰੱਸੀ ਟੱਪਣ ਈਵੈਂਟ (ਅੰਡਰ -14, 17, 19) ਦੀਆਂ ਜੇਤੂ ਟਰਾਫ਼ੀਆਂ, ਖੋ-ਖੋ ਅੰਡਰ-14 ਲੜਕੇ-ਲੜਕੀਆਂ, ਅੰਡਰ-19 ਲੜਕੀਆਂ ਦੀ ਜੇਤੂ ਟਰਾਫ਼ੀ, ਵਾਲੀਬਾਲ ਅੰਡਰ-14 ਲੜਕੇ, ਅੰਡਰ-17 ਲੜਕਿਆਂ ਦੀਆਂ ਜੇਤੂ ਟਰਾਫ਼ੀਆਂ, ਯੋਗਾ ਅੰਡਰ-14 ਲੜਕੀਆਂ ਦੀ ਜੇਤੂ ਟਰਾਫ਼ੀਆਂ ਸਮੇਤ ਬੈਸਟ ਅਥਲੀਟ ਲੜਕੀ ਸਹਿਜ ਰਹੀ | ਐਥਲੈਟਿਕਸ ਲੜਕੇ-ਲੜਕੀਆਂ ਵਿਚੋਂ ਬੱਚਿਆਂ ਨੇ ਸੋਨੇ ਅਤੇ ਚਾਂਦੀ ਤਮਗੇ ਹਾਸਲ ਕੀਤੇ | ਪਿ੍ੰ. ਮਮਤਾ ਡੋਗਰਾ ਨੇ ਇਸ ਸ਼ਾਨਦਾਰ ਨਤੀਜੇ ਲਈ ਸਕੂਲ ਦੇ ਮੈਨੇਜਰ ਸ੍ਰੀਮਤੀ ਅੰਜਨਾ ਗੁਪਤਾ, ਚੇਅਰਮੈਨ ਸ੍ਰੀ ਬੀ.ਕੇ. ਮਿੱਤਲ ਨੂੰ ਵੀ ਵਧਾਈ ਦਿੱਤੀ |