18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਜ਼ਿਲ੍ਹਾ ਪੱਧਰੀ ਐਡਵੋਕੇਸੀ ਵਰਕਸ਼ਾਪ ਦੀ ਸ਼ੁਰੂਆਤ-ਪੁਰੇਵਾਲ

ਅਜੀਤ ਡੈਸਕ 21-09-2025
ਗੁਰਦਾਸਪੁਰ, 20 ਸਤੰਬਰ (ਚੱਕਰਾਜਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਪਰਮਜੀਤ ਦੇ ਨਿਰਦੇਸ਼ਾਂ ਤਹਿਤ ਕਿਸ਼ੋਰ ਸਿੱਖਿਆ ਪੋ੍ਰਗਰਾਮ ਅਧੀਨ ਜ਼ਿਲੇ੍ਹ ਦੇ ਸਕੂਲ ਮੁਖੀਆਂ ਤੇ ਏ.ਈ.ਪੀ ਨੋਡਲ ਅਧਿਆਪਕਾਂ ਲਈ ਐਡਵੋਕੇਸੀ ਵਰਕਸ਼ਾਪ ਦੀ ਸ਼ੁਰੂਆਤ ਐਸ.ਐਸ.ਐਮ ਕਾਲਜ ਦੀਨਾਨਗਰ ਵਿਖੇ ਕੀਤੀ ਗਈ | ਇਸ ਸਬੰਧੀ ਜ਼ਿਲ੍ਹਾ ਨੋਡਲ ਅਫ਼ਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਜ਼ਿਲੇ੍ਹ ਦੇ 117 ਸੀਨੀਅਰ ਸੈਕੰਡਰੀ, 91 ਹਾਈ, 227 ਮਿਡਲ ਸਕੂਲਾਂ ਤੋਂ ਇਲਾਵਾ 11 ਚੋਣਵੇਂ ਪ੍ਰਾਈਵੇਟ ਨਾਮਵਰ ਸਕੂਲਾਂ ਤੇ 2 ਏਡਿਡ ਸਕੂਲਾਂ ਦੇ ਸਕੂਲ ਮੁਖੀਆਂ ਸਮੇਤ ਕੁੱਲ 447 ਸਕੂਲ ਮੁਖੀਆਂ ਨੂੰ ਕਵਰ ਕੀਤਾ ਜਾਵੇਗਾ | ਹਰੇਕ ਸਕੂਲ ਵਲੋਂ ਪ੍ਰਤੀ ਸਕੂਲ ਇਕ ਅਧਿਆਪਕ ਦੇ ਹਿਸਾਬ 447 ਏ.ਈ.ਪੀ ਨੋਡਲ ਟੀਚਰ ਵੀ ਹਿੱਸਾ ਲੈਣਗੇ | ਇਸ ਮੌਕੇ ਜ਼ਿਲੇ੍ਹ ਦੇ ਵੱਖ-ਵੱਖ 227 ਮਿਡਲ ਸਕੂਲਾਂ ਦੇ ਇੰਚਾਰਜਾਂ ਨੂੰ ਵੱਖ- ਵੱਖ ਵਿਸ਼ਿਆਂ ਜਿਸ 'ਚ ਜ਼ਿਲ੍ਹਾ ਕਿਸ਼ੋਰ ਸਿੱਖਿਆ, ਰਾਸ਼ਟਰੀ ਜਨ ਸੰਖਿਆ, ਏਡਜ਼ ਅਵੇਅਰਨੈੱਸ, ਡਰੱਗ ਡੀ ਐਡਿਕਸ਼ਨ, ਭਰੂਣ ਹੱਤਿਆ, ਮੈਨਸ਼ੂਰਿਲ ਹਾਈਜੀਨ ਤੇ ਸੈਨੇਟਰੀ ਪੈਡ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ | ਡਾ: ਸੁਮੀਤ ਸੈਣੀ ਨੇ ਸਕੂਲ ਹੈਲਥ ਤੇ ਆਰ.ਬੀ.ਐਸ.ਕੇ ਤਹਿਤ ਬੱਚਿਆਂ ਤੱਕ ਪਹੁੰਚਣ ਵਾਲੀਆਂ ਸਕੀਮਾਂ ਬਾਰੇ ਦੱਸਿਆ | ਡਾ: ਮੀਰਾ ਨੇ ਏਡਜ਼ ਤੇ ਬਚਾਊ ਦੇ ਤਰੀਕਿਆਂ 'ਤੇ ਚਰਚਾ ਕੀਤੀ | ਡਾ: ਪਰਮਜੀਤ ਸਿੰਘ ਕਲਸੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਸੁਚੇਤ ਕੀਤਾ ਤੇ ਡਾ: ਦਿਲਪ੍ਰੀਤ ਨੇ ਲੜਕੀਆਂ ਨੂੰ ਸੈਨੇਟਰੀ ਪੈਡ ਦੀ ਸੰਭਾਲ ਅਤੇ ਸਹੀ ਵਰਤੋਂ ਬਾਰੇ ਦੱਸਿਆ | ਡਾ: ਸੁਚੇਚਨ ਅਬਰੋਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੈਗੂਲਰ ਚੈੱਕਅਪ ਲਈ ਜਾਗਰੂਕ ਕਰਨਾ ਚਾਹੀਦਾ ਹੈ | ਸ. ਪੁਰੇਵਾਲ ਨੇ ਦੱਸਿਆ ਕਿ ਸ਼ਡਿਊਲ ਮੁਤਾਬਿਕ ਹਰੇਕ ਸਕੂਲ ਮੁਖੀ ਤੇ ਏ.ਈ.ਪੀ ਨੋਡਲ ਟੀਚਰ ਸਮੇਂ ਸਿਰ ਵਰਕਸ਼ਾਪ ਦਾ ਹਿੱਸਾ ਬਣਨਗੇ | ਉਨ੍ਹਾਂ ਕਿਹਾ ਕਿ ਹਰੇਕ ਸਕੂਲ ਵਲੋਂ ਪੋ੍ਰਗਰਾਮ ਕਰਵਾਉਣ ਦੇ ਨਾਲ ਨਾਲ ਸਕੂਲ ਪੱਧਰ 'ਤੇ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕਤਾ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਦਿਨ ਮਨਾਏ ਜਾਣਗੇ | ਪਿ੍ੰਸੀਪਲ ਡਾ: ਆਰ ਕੇ ਤੁਲੀ ਨੇ ਸਮੂਹ ਮੁਖੀਆਂ ਨੂੰ ਜਾਰੀ ਹਦਾਇਤਾਂ ਨੰੂ ਸਕੂਲ ਪੱਧਰ 'ਤੇ ਅਪਣਾਉਣ ਲਈ ਜ਼ੋਰ ਦਿੱਤਾ | ਇਸ ਮੌਕੇ ਪ੍ਰੋ: ਸੁਬੀਰ ਰਗਬੋਤਰਾ, ਕਵਲਜੀਤ ਸਿੰਘ, ਚੰਨਪ੍ਰੀਤ ਸਿੰਘ, ਗੋਬਿੰਦ ਅਗਰਵਾਲ ਅਤੇ ਸੰਜੀਵ ਕੁਮਾਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਆਲਮਾ ਤੋਂ ਗੁਰਦੁਆਰਾ ਨਾਨਕਪੁਰਾ ਸਾਹਿਬ ਦੀ ਸੜਕ ਦੀ ਆਜ਼ਾਦੀ ਤੋਂ ਬਾਅਦ ਕਿਸੇ ਨੇ ਵੀ ਨਹੀਂ ਲਈ ਸਾਰ ਅਗਲੀ ਖ਼ਬਰ 'ਸੰਗਠਨ ਸਿਰਜਣ ਅਭਿਆਨ ਤਹਿਤ ਕਾਂਗਰਸ ਪਾਰਟੀ ਦੀ ਹੋਈ ਭਰਵੀਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।