18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਦੀਆਂ ਲੜਕੀਆਂ ਟੂਰਨਾਮੈਂਟ ਲਈ ਰਵਾਨਾ

ਅਜੀਤ ਡੈਸਕ 21-09-2025
ਬਟਾਲਾ, 20 ਸਤੰਬਰ (ਸਤਿੰਦਰ ਸਿੰਘ)-ਬੀਤੇ ਦਿਨੀਂ ਕਲੱਸਟਰ ਪੱਧਰ ਦੇ ਅੰਡਰ-14 ਲੜਕੀਆਂ ਦੇ ਖੋ-ਖੋ ਟੂਰਨਾਮੈਂਟ ਜੰਮੂ ਸੰਸਕ੍ਰਿਤੀ ਸਕੂਲ ਜੰਮੂ ਵਿਖੇ ਜੁਲਾਈ ਮਹੀਨੇ ਹੋਏ ਸਨ, ਜਿਸ ਵਿਚ ਡਿਵਾਈਨ ਵਿਲ ਪਬਲਿਕ ਸਕੂਲ ਬਟਾਲਾ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ | ਇਹ 12 ਮੈਂਬਰੀ ਟੀਮ ਅੱਜ ਅਯੁੱਧਿਆ ਵਿਖੇ ਨੈਸ਼ਨਲ ਪੱਧਰੀ ਟੂਰਨਾਮੈਂਟ ਲਈ ਰਵਾਨਾ ਹੋਈ | ਇਹ ਟੂਰਨਾਮੈਂਟ ਅਵੱਧ ਇੰਟਰਨੈਸ਼ਨਲ ਸਕੂਲ (ਅਯੁੱਧਿਆ) ਵਿਖੇ 22 ਤੋਂ 27 ਸਤੰਬਰ ਦਰਮਿਆਨ ਹੋ ਰਹੇ ਹਨ | ਅੰਡਰ-14 ਟੀਮ ਵਿਚ ਮਹਿਕਦੀਪ ਕੌਰ, ਅਗਮਜੋਤ ਕੌਰ, ਸੁਖਪ੍ਰੀਤ ਕੌਰ, ਗੁਰਨਾਜ਼ ਕੌਰ, ਵੀਰਪਾਲ ਕੌਰ, ਏਕਮਪ੍ਰੀਤ ਕੌਰ, ਜਸਮੀਤ ਕੌਰ, ਸਹਿਜਪ੍ਰੀਤ ਕੌਰ, ਨਵਜੋਤ ਕੌਰ, ਨਵਰੀਤ ਕੌਰ, ਸਿਮਰਨਦੀਪ ਕੌਰ ਅਤੇ ਸੁਖਮੀਤ ਕੌਰ ਆਪਣੇ ਅਧਿਆਪਕਾਂ ਅਤੇ ਕੋਚ ਨਾਲ ਅੱਜ ਸਵੇਰੇ ਵੱਡੇ ਜੋਸ਼ ਤੇ ਉਤਸ਼ਾਹ ਨਾਲ ਰਵਾਨਾ ਹੋਏ | ਕੋਚ ਹਰਦੀਪ ਸਿੰਘ ਨੇ ਖਿਡਾਰਨਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਟੀਮ ਨੇ ਲੰਬੇ ਸਮੇਂ ਤੋਂ ਸਖ਼ਤ ਅਭਿਆਸ ਕੀਤਾ ਹੈ | ਉਹ ਆਪਣੀ ਮਿਹਨਤ ਦੇ ਰੰਗ ਮੈਦਾਨ ਵਿਚ ਦਿਖਾਉਣ ਅਤੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ | ਇਸ ਮੌਕੇ ਸਕੂਲ ਪਿ੍ੰਸੀਪਲ ਸ੍ਰੀਮਤੀ ਕੁਲਬੀਰ ਕੌਰ ਨੇ ਖਿਡਾਰਣਾਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਉਹ ਜਿੱਤ ਕੇ ਵਾਪਸ ਪਰਤਣਗੇ | ਰਵਾਨਗੀ ਦੌਰਾਨ ਮਾਪਿਆਂ ਤੇ ਅਧਿਆਪਕਾਂ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ | ਸਕੂਲ ਦੀ ਟੀਮ ਤੇ ਅਧਿਆਪਕਾ ਮਨਦੀਪ ਕੌਰ ਬੋਪਾਰਾਏ ਅਤੇ ਡੀ.ਪੀ.ਆਈ. ਸਰਬਜੀਤ ਕੌਰ ਨੂੰ ਤਾਲੀਆਂ ਦੇ ਗੂੰਜਦੇ ਸਵਾਗਤ ਨਾਲ ਬੱਸ ਰਾਹੀਂ ਟੂਰਨਾਮੈਂਟ ਲਈ ਵਿਦਾ ਕੀਤਾ ਗਿਆ | ਉਨ੍ਹਾਂ ਨੂੰ ਸਕੂਲ ਵਲੋਂ ਹਰ ਸਹੂਲਤ ਮੁਹੱਈਆ ਕਰਵਾਈ ਗਈ | ਇਸ ਮੌਕੇ ਸਕੂਲ ਪ੍ਰਬੰਧਕ ਮੈਂਬਰ, ਪਿ੍ੰਸੀਪਲ ਅਤੇ ਸਮੂਹ ਸਟਾਫ਼ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹਨ ਕਿ ਟੀਮ ਵਾਪਸ ਜਿੱਤ ਦੀ ਖੁਸ਼ਖਬਰੀ ਨਾਲ ਪਰਤੇਗੀ |
ਪਿਛਲੀ ਖ਼ਬਰ ਗੱਦੀ ਨਾਲੇ ਦੇ ਪਾਣੀ ਨਾਲ ਕਿਸਾਨਾਂ ਦੀ 2 ਤੋਂ 3 ਸੌ ਏਕੜ ਫ਼ਸਲ ਤਬਾਹ, ਝੋਨੇ ਦੇ ਦਾਣੇ ਪਏ ਕਾਲੇ ਅਤੇ ਝਾੜ ਵੀ ਰਹਿ ਗਿਆ... ਅਗਲੀ ਖ਼ਬਰ ਭੰਡਾਲ 'ਚ ਪਾਰਟੀ ਦੀ ਮਜ਼ਬੂਤੀ ਲਈ ਅਬਜ਼ਰਵਰ ਭਾਰਤ ਸਿਨ੍ਹਾ ਸੋਲੰਕੀ ਦੀ ਰਹਿਨੁਮਾਈ ਹੇਠ ਕਾਂਗਰਸੀ ਵਰਕਰਾਂ ਦੀ ਬਲਾਕ ਪੱਧਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।