ਅਬੋਹਰ, 29 ਅਗਸਤ (ਵਿਵੇਕ ਹੂੜੀਆ)-ਅਬੋਹਰ ਦੇ ਪਿੰਡ ਬਹਾਵਲਵਾਸੀ ਦਾ ਰਹਿਣ ਵਾਲਾ ਇੱਕ ਨੌਜਵਾਨ ਆਪਣੀ ਮਾਂ ਨਾਲ ਪੈਸੇ ਕਢਵਾਉਣ ਲਈ ਬੈਂਕ ਆਇਆ ਸੀ | ਜਦੋਂ ਇੱਕ ਨੌਜਵਾਨ ਨੇ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਜਾਣ ਦੀ ਕੋਸ਼ਿਸ਼ ਕੀਤੀ, ਪਰ ਕੁੱਝ ਸਮੇਂ ਬਾਅਦ ਹੀ ਨੌਜਵਾਨ ਨੇ ਚੋਰ ਨੂੰ ਦੇਖ ਲਿਆ | ਜਿਸ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ | ਜਿਸ ਨੰੂ ਬਾਅਦ ਵਿਚ ਸਿਟੀ ਵਨ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ | ਜੇਕਰ ਥੋੜ੍ਹੀ ਜਿਹੀ ਵੀ ਦੇਰੀ ਹੁੰਦੀ ਤਾਂ ਉਸ ਦਾ ਹਜ਼ਾਰਾਂ ਰੁਪਏ ਦਾ ਮੋਟਰਸਾਈਕਲ ਚੋਰੀ ਹੋ ਜਾਂਦਾ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਹਾਵਲਵਾਸੀ ਦੇ ਰਹਿਣ ਵਾਲੇ ਸੰਦੀਪ ਨੇ ਦੱਸਿਆ ਕਿ ਉਹ ਅੱਜ ਆਪਣੀ ਮਾਂ ਨਾਲ ਲੱਕੜ ਮੰਡੀ ਨੇੜੇ ਪੰਜਾਬ ਐਂਡ ਸਿੰਧ ਬੈਂਕ ਵਿਚ ਪੈਸੇ ਜਮਾ ਕਰਵਾਉਣ ਆਇਆ ਸੀ | ਜਦੋਂ ਉਹ ਬੈਂਕ ਦੇ ਅੰਦਰ ਗਿਆ ਤਾਂ ਇੱਕ ਨੌਜਵਾਨ ਨੇ ਉਸ ਦਾ ਮੋਟਰਸਾਈਕਲ ਦਾ ਤਾਲਾ ਤੋੜ ਦਿੱਤਾ ਅਤੇ ਉਸ ਨੂੰ ਚੋਰੀ ਕਰਨ ਲੱਗ ਪਿਆ | ਜਦੋਂ ਉਸ ਨੇ ਸ਼ੀਸ਼ੇ ਦੇ ਗੇਟ ਤੋਂ ਆਪਣਾ ਮੋਟਰਸਾਈਕਲ ਦੇਖਿਆ ਤਾਂ ਉਹ ਤੁਰੰਤ ਉਸ ਦੇ ਪਿੱਛੇ-ਪਿੱਛੇ ਚਲਾ ਗਿਆ | ਇਸ ਦੌਰਾਨ ਸੜਕ 'ਤੇ ਇੱਕ ਕਾਰ ਆਉਣ ਕਾਰਨ ਮੋਟਰਸਾਈਕਲ ਚੋਰ ਮੋਟਰਸਾਈਕਲ ਨਹੀਂ ਲਿਜਾ ਸਕਿਆ | ਉਸ ਨੇ ਉਸ ਨੂੰ ਫੜ ਲਿਆ ਅਤੇ ਸਿਟੀ ਵਨ ਪੁਲਿਸ ਨੂੰ ਸੂਚਿਤ ਕੀਤਾ | ਪੀ.ਸੀ.ਆਰ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਉਸ ਨੰੂ ਹਿਰਾਸਤ ਵਿਚ ਲੈ ਲਿਆ | ਦੂਜੇ ਪਾਸੇ ਗਿ੍ਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਜਲਾਲਾਬਾਦ ਦੇ ਤੰਬੂਵਾਲਾ ਪਿੰਡ ਦੇ ਵਸਨੀਕ ਵਜੋਂ ਹੋਈ ਹੈ | ਉਸ ਨੇ ਆਪਣੀ ਗ਼ਲਤੀ ਮੰਨਦਿਆਂ ਕਿਹਾ ਕਿ ਅੱਜ ਸਵੇਰੇ ਰੇਲਵੇ ਸਟੇਸ਼ਨ ਦੇ ਬਾਹਰੋਂ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ | ਜਿਸ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਤੇ ਉਸ ਨੇ ਤਣਾਅ ਵਿਚ ਇਹ ਅਪਰਾਧ ਕੀਤਾ | ਦੂਜੇ ਪਾਸੇ ਨੌਜਵਾਨ ਦੇ ਪਰਿਵਾਰ ਦਾ ਪਤਾ ਲੱਗਣ ਤੋਂ ਬਾਅਦ ਅਬੋਹਰ ਵਿਚ ਰਹਿਣ ਵਾਲੇ ਉਸ ਦੇ ਚਾਚੇ ਨਾਲ ਸੰਪਰਕ ਕੀਤਾ ਗਿਆ | ਉਸ ਨੇ ਕਿਹਾ ਕਿ ਉਕਤ ਨੌਜਵਾਨ ਨਸ਼ੇ ਦਾ ਆਦੀ ਹੈ, ਇਸ ਲਈ ਉਹ ਉਸ ਦਾ ਸਮਰਥਨ ਨਹੀਂ ਕਰ ਸਕਦੇ | ਜਿਸ ਤੋਂ ਬਾਅਦ ਪੁਲਿਸ ਉਸ ਨੂੰ ਪੁੱਛਗਿੱਛ ਲਈ ਥਾਣੇ ਲੈ ਗਈ |