ਅਬੋਹਰ, 29 ਅਗਸਤ(ਸੁਖਜੀਤ ਸਿੰਘ ਬਰਾੜ)-ਕੁਸ਼ਤੀ ਕੋਚਿੰਗ ਸੈਂਟਰ ਅਬੋਹਰ ਦੇ ਕੁਸ਼ਤੀ ਭਲਵਾਨ ਅਭੀਮੰਨੂ ਨੇ ਰਾਂਚੀ ਵਿਖੇ ਸਮਾਪਤ ਹੋਈ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦੇ 97 ਕਿੱਲੋਗਰਾਮ ਭਾਰ ਵਰਗ ਦੇ ਗਰੀਕੋ ਰੋਮਨ ਸਟਾਈਲ 'ਚ ਸੋਨੇ ਦਾ ਤਗਮਾ ਜਿੱਤ ਕੇ ਅਬੋਹਰ ਤੇ ਮਾਪਿਆਂ ਦਾ ਨਾਮ ਦੇਸ਼ ਭਰ ਵਿਚ ਰੌਸ਼ਨ ਕੀਤਾ ਹੈ | ਇਸ ਪ੍ਰਾਪਤੀ 'ਤੇ ਜੇਤੂ ਅਭੀਮੰਨੂ ਨੇ ਕੁਸ਼ਤੀ ਕੋਚ ਹਰਪਿੰਦਰਜੀਤ ਸਿੰਘ ਸੰਧੂ ਨੇ ਅਭੀਮੰਨੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਾਡੀਆਂ ਉਮੀਦਾਂ 'ਤੇ ਖਰਾ ਉੱਤਰਿਆ ਹੈ ਅਤੇ ਆਉਣ ਵਾਲੇ ਸਮੇਂ 'ਚ ਦੇਸ਼ ਲਈ ਹੋਰ ਵੱਡੀਆਂ ਮੱਲਾ ਮਾਰੇਗਾ | ਇਸ ਮੌਕੇ ਹੋਰ ਕੁਸ਼ਤੀ ਭਲਵਾਨ ਵੀ ਹਾਜ਼ਰ ਸਨ |