ਅਬੋਹਰ, 29 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਨਵੀਂ ਅਨਾਜ ਮੰਡੀ ਅਬੋਹਰ 'ਚ ਅੱਜ ਸੇਤੀਆ ਟਰੇਡਿੰਗ ਕੰਪਨੀ ਸ਼ੈੱਡ ਨੰਬਰ 5 ਸ਼੍ਰੀ ਬਾਲਾ ਜੀ ਰਾਈਸ ਜਨਰਲ ਮਿੱਲ ਤੇ ਸ਼੍ਰੀ ਬਾਲਾ ਜੀ ਰਾਈਸ ਐਕਸਪੋਰਟ ਦੀ ਦੁਕਾਨ 'ਤੇ ਕਿਸਾਨ ਸਚਿਨ ਨੰਬਰਦਾਰ ਰਹੂੜਿਆਂ ਵਾਲੀ ਨੂੰ 2721 ਰੁਪਏ ਦੀ ਦਰ ਨਾਲ 1509 ਝੋਨਾ ਦਾ ਸ਼ੁੱਭ ਮਹੂਰਤ ਕੀਤਾ ਗਿਆ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਅਨਿਲ ਨਾਗੋਰੀ, ਸਤਪਾਲ ਤਰਮਾਲਾ, ਵਿਕਰਮ ਤਿੰਨਾ, ਅਸ਼ਵਨੀ ਸੇਤੀਆ, ਕੇਸ਼ਵ ਮੋਦੀ, ਸੁਰਿੰਦਰ ਗੋਇਲ, ਅਮਰਜੀਤ, ਵਰਿੰਦਰ ਸ਼ਰਮਾ, ਚਾਂਦ ਸੇਤੀਆ, ਵਿਸ਼ਾਲ ਗੁਪਤਾ, ਮਾਰਕੀਟ ਕਮੇਟੀ ਸੁਪਰਵਾਈਜ਼ਰ ਜਸਵਿੰਦਰ ਸਿੰਘ, ਕਿਸਾਨ, ਮਜ਼ਦੂਰ ਅਤੇ ਆੜ੍ਹਤੀਏ ਮੌਜੂਦ ਸਨ |