28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਕਰ ਵਿਭਾਗ ਪੰਜਾਬ ਵਲੋਂ ਕੈਂਪ ਲਗਾਇਆ

ਅਜੀਤ ਡੈਸਕ 30-08-2025
ਜਲਾਲਾਬਾਦ, 29 ਅਗਸਤ (ਹਰਪ੍ਰੀਤ ਸਿੰਘ ਪਰੂਥੀ)-ਮਾਰਕੀਟ ਕਮੇਟੀ ਦਫ਼ਤਰ ਜਲਾਲਾਬਾਦ ਵਿਖੇ ਕਰ ਵਿਭਾਗ ਪੰਜਾਬ ਵਲੋਂ ਪੰਜਾਬ ਸਟੇਟ ਡਿਵੈਲਪਮੈਂਟ ਐਕਟ ਅਧੀਨ ਰਜਿਸਟ੍ਰੇਸ਼ਨ ਸਬੰਧੀ ਕੈਂਪ ਲਗਾਇਆ ਗਿਆ | ਕੈਂਪ ਦੀ ਪ੍ਰਧਾਨਗੀ ਮਾਰਕੀਟ ਕਮੇਟੀ ਚੇਅਰਮੈਨ ਦੇਵਰਾਜ ਸ਼ਰਮਾ ਤੇ ਆੜ੍ਹਤੀਆ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਮਨਜੀਤ ਸਿੰਘ ਦਰਗਨ ਵਲੋਂ ਕੀਤੀ ਗਈ | ਮੀਟਿੰਗ 'ਚ ਕਰ ਵਿਭਾਗ ਵਲੋਂ ਪਹੁੰਚੇ ਕੁਲਵਿੰਦਰ ਸਿੰਘ ਰਾਜ ਕਰ ਅਫ਼ਸਰ ਤੇ ਸੁਖਵਿੰਦਰ ਸਿੰਘ ਕਰ ਨਿਰੀਖਣ ਵਲੋਂ ਆੜ੍ਹਤੀਆ ਨੂੰ ਪੀ.ਐੱਸ.ਡੀ.ਟੀ ਐਕਟ ਸਬੰਧੀ ਜਾਣਕਾਰੀ ਦਿੱਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜ ਕਰ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀ ਡਿਵੈਲਪਮੈਂਟ ਲਈ 200 ਰੁਪਏ ਪ੍ਰਤੀ ਮਹੀਨੇ ਦਾ ਟੈਕਸ ਲਗਾਇਆ ਗਿਆ ਹੈ | ਕੋਈ ਵੀ ਵਪਾਰੀ ਪ੍ਰੋਫੈਸ਼ਨਲ ਜਾਂ ਆਮ ਨਾਗਰਿਕ ਜੋਕਿ ਇਨਕਮ ਟੈਕਸ ਭਰਦਾ ਹੈ, ਉਸ ਲਈ ਇਹ ਟੈਕਸ ਭਰਨਾ ਜ਼ਰੂਰੀ ਹੈ | ਰਾਜ ਕਰ ਅਫ਼ਸਰ ਵਲੋਂ ਇਹ ਵੀ ਦੱਸਿਆ ਗਿਆ ਕਿ ਜੇਕਰ ਕੋਈ ਸਾਲ ਦਾ ਯਕ-ਮੁਸ਼ਤ ਟੈਕਸ ਇਕੱਠਾਂ ਜਮ੍ਹਾਂ ਕਰਵਾਉਂਦਾ ਹੈ ਤਾਂ ਉਸ ਨੰੂ ਇਕ ਮਹੀਨੇ ਦੇ ਟੈਕਸ ਦੀ ਛੋਟ ਹੋਵੇਗੀ | ਮੀਟਿੰਗ 'ਚ ਮਾਰਕੀਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਦੇਵਰਾਜ ਸ਼ਰਮਾ ਤੇ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਵਲੋਂ ਆਏ ਸਾਰਿਆਂ ਦਾ ਧੰਨਵਾਦ ਕਰਦਿਆਂ ਸਾਰਿਆ ਨੂੰ ਪੰਜਾਬ ਸਰਕਾਰ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ | ਮੀਟਿੰਗ 'ਚ ਆੜ੍ਹਤੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੋਪਾਲ ਬਜਾਜ, ਸਚਿਨ ਮਿੱਡਾ, ਨਿਸ਼ੂ ਕੁੱਕੜ, ਕਾਲਾ ਸਿਡਾਨਾ, ਹਨੀ ਪੁਪਨੇਜਾ, ਨਿਤਿਨ ਛਾਬੜਾ, ਜਤਿੰਦਰ ਬਜਾਜ, ਦੀਪੂ ਠੇਕੇਦਾਰ, ਰਮੇਸ਼ ਬਗੋਰੀਆ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਣ ਕੇ ਨਿੱਜੀ ਸਕੂਲ ਪ੍ਰਬੰਧਕਾਂ ਨੇ ਛੁੱਟੀਆਂ 'ਚ ਵੀ ਸੱਦੇ ਅਧਿਆਪਕ ਅਗਲੀ ਖ਼ਬਰ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਹਤ ਕੇਂਦਰਾਂ 'ਚ ਕਰਵਾਈ ਜਾ ਰਹੀ ਹੈ ਫੋਗਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।