ਜਲਾਲਾਬਾਦ, 30 ਅਗਸਤ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋਕੇ ਦੀ ਪੁਲਿਸ ਵਲੋਂ ਹੋਈ ਲੜਾਈ ਦੇ ਸੰਬੰਧ 'ਚ ਇਕ ਵਿਅਕਤੀ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਮੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਖੁੜੰਜ ਦੁਆਰਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਸ ਦੀ (ਮੁੱਦਈ) ਭੈਣ ਸੁਖਪਾਲ ਕੌਰ ਪਤਨੀ ਕੁਲਦੀਪ ਰਾਜ ਵਾਸੀ ਬਜੀਦਪੁਰ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਵਿਆਹੀ ਹੋਈ ਹੈ | ਸੁਖਪਾਲ ਕੌਰ ਦਾ ਆਪਣੇ ਪਤੀ ਨਾਲ ਘਰੇਲੂ ਕਲੇਸ਼ ਰਹਿੰਦਾ ਹੈ, ਜਿਸ ਕਰਕੇ ਸੁਖਪਾਲ ਕੌਰ ਆਪਣੇ ਪੇਕੇ ਰਹਿੰਦੀ ਹੈ, ਮੇਰੀ ਮਾਤਾ ਸੁਖਜੀਤ ਕੌਰ ਜੋਕਿ ਸੁਖਪਾਲ ਕੌਰ ਨੂੰ ਸਹੁਰੇ ਪਿੰਡ ਜਾਣ ਨਹੀਂ ਦਿੰਦੀ ਅਤੇ ਨਾ ਹੀ ਕੁਲਦੀਪ ਰਾਜ ਨਾਲ ਭੇਜਦੀ ਹੈ | ਕੁਲਦੀਪ ਰਾਜ ਇਸ ਗੱਲ ਨੂੰ ਲੈ ਕੇ ਸੁਖਜੀਤ ਕੌਰ ਨਾਲ ਕਾਫ਼ੀ ਨਾਰਾਜ਼ ਰਹਿੰਦਾ ਹੈ | ਕੁਲਦੀਪ ਰਾਜ ਆਪਣੇ ਸਹੁਰੇ ਘਰ ਅੰਦਰ ਬਣੇ ਕਮਰੇ 'ਚ ਆਇਆ, ਜਿਸ ਨੇ ਘਰ ਵਿਚ ਪਈ ਇੱਟ ਚੁੱਕ ਕੇ ਸੁਖਜੀਤ ਕੌਰ ਦੇ ਸਿਰ ਵਿਚ ਮਾਰੀ | ਜਿਸ 'ਤੇ ਪੁਲਿਸ ਵਲੋਂ ਮੁੱਦਈ ਗੁਰਮੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਕੁਲਦੀਪ ਰਾਜ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ |