ਅਬੋਹਰ, 30 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਵਲੋਂ ਅਬੋਹਰ ਹਨੂਮਾਨਗੜ੍ਹ ਰੋਡ ਸੇਮ-ਨਾਲੇ ਦੀ ਸਫ਼ਾਈ ਅਧੂਰੀ ਛੱਡਣ ਦੇ ਰੋਸ ਕਾਰਨ ਧਰਨਾ ਲਗਾਇਆ | ਉਪਰੰਤ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਸੇਮ-ਨਾਲੇ ਦੀ ਸਫ਼ਾਈ ਦੁਬਾਰਾ ਸ਼ੁਰੂ ਕਰਵਾਈ ਗਈ ਤੇ ਕਿਸਾਨ ਜਥੇਬੰਦੀ ਸਣੇ ਸਹਿਯੋਗੀਆਂ ਨੇ ਧਰਨਾ ਚੁੱਕ ਲਿਆ | ਸਹਿਯੋਗ ਲਈ ਪਹੁੰਚੇ ਸਾਰੇ ਕਿਸਾਨ, ਮਜ਼ਦੂਰਾਂ ਤੇ ਹੋਰ ਜਥੇਬੰਦੀਆਂ, ਰਾਜਨੀਤਿਕ ਦਲਾਂ ਦਾ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਵਲੋਂ ਧੰਨਵਾਦ ਕੀਤਾ | ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਸੁਖਜਿੰਦਰ ਸਿੰਘ ਰਾਜਨ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਸੇਮ-ਨਾਲੇ ਦੀ ਸਫ਼ਾਈ ਜਿਹੜੀ ਕਿ ਪ੍ਰਸ਼ਾਸਨ ਨੂੰ ਬਰਸਾਤਾਂ ਤੋਂ ਪਹਿਲਾ ਹੀ ਮੁਕੰਮਲ ਕਰ ਲੈਣੀ ਚਾਹੀਦੀ ਸੀ ਪਰ ਦੇਰ ਆਏ ਦਰੁਸਤ ਆਏ ਤਹਿਤ ਹੁਣ ਸੇਮ-ਨਾਲ਼ੇ ਦੀ ਪੂਰੀ ਤਰ੍ਹਾਂ ਮੁਕੰਮਲ ਸਫ਼ਾਈ ਕੀਤੀ ਜਾਵੇ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸਿਮਰਜੀਤ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ, ਜ਼ਿਲ੍ਹਾ ਪੈੱ੍ਰਸ ਸਕੱਤਰ ਲਖਵਿੰਦਰ ਸਿੰਘ ਬਹਾਵਵਾਲਾ, ਇਕਾਈ ਪ੍ਰਧਾਨ ਹਰਭਜਨ ਸਿੰਘ, ਪਿੰਡ ਰਾਮਸਰਾ, ਕਿੱਕਰ ਖੇੜਾ, ਕਾਲਾ ਟਿੱਬਾ, ਬਹਾਵਵਾਲਾ ਅਤੇ ਹੋਰ ਬਹੁਤ ਸਾਰੇ ਪਿੰਡਾਂ ਦੇ ਕਿਸਾਨ ਮੌਜੂਦ ਸਨ |