28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਐੱਮ. ਐੱਸ. ਸੀ. (ਗਣਿਤ) 'ਚ ਸਿਮਰਨਪ੍ਰੀਤ ਕੌਰ ਨੂੰ ਮਿਲਿਆ ਪਹਿਲਾ ਸਥਾਨ <br/>

ਅਜੀਤ ਡੈਸਕ 20-09-2025
ਅੰਮਿ੍ਤਸਰ, 19 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੀ ਸਿਮਰਨਪ੍ਰੀਤ ਕੌਰ ਨੇ ਐੱਮ. ਐੱਸ. ਸੀ. (ਗਣਿਤ) ਦੇ ਚੌਥੇ ਸਮੈਸਟਰ 'ਚ 8.70 ਸੀਜੀਪੀਏ ਨਾਲ ਯੂਨੀਵਰਸਿਟੀ ਮੈਰਿਟ ਸੂਚੀ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਸਿਮਰਨਪ੍ਰੀਤ ਕੌਰ ਨੇ ਵੀ ਜ਼ਿਲ੍ਹੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਹ ਜਾਣਕਾਰੀ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਸਾਂਝੀ ਕੀਤੀ | ਕਾਲਜ ਪਹੁੰਚਣ 'ਤੇ ਪਿ੍ੰਸੀਪਲ ਡਾ. ਗੁਪਤਾ ਅਤੇ ਗਣਿਤ ਵਿਭਾਗ ਦੇ ਮੁਖੀ ਪ੍ਰੋ. ਮਦਨ ਮੋਹਨ ਜਿੰਦਲ ਨੇ ਸਿਮਰਨਪ੍ਰੀਤ ਕੌਰ ਦਾ ਸਵਾਗਤ ਕੀਤਾ ਅਤੇ ਉਸ ਨੂੰ ਉਸ ਦੀ ਪ੍ਰਾਪਤੀ 'ਤੇ ਵਧਾਈ ਦਿੱਤੀ | ਡਾ. ਅਮਰਦੀਪ ਨੇ ਕਿਹਾ ਕਿ ਕਾਲਜ ਦਾ ਗਣਿਤ ਵਿਭਾਗ ਜ਼ਿਲ੍ਹੇ ਦੇ ਸਭ ਤੋਂ ਵਧੀਆ ਵਿਭਾਗਾਂ ਵਿਚੋਂ ਇਕ ਹੈ | ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰੈਕਟੀਕਲ ਅਤੇ ਪ੍ਰਯੋਗਾਂ ਰਾਹੀਂ ਗਣਿਤ ਸਿਖਾਇਆ ਜਾਂਦਾ ਹੈ | ਇਹੀ ਕਾਰਨ ਹੈ ਕਿ ਵਿਦਿਆਰਥੀ ਹਰ ਕਲਾਸ 'ਚ ਮੈਰਿਟ ਪੁਜੀਸ਼ਨਾਂ ਪ੍ਰਾਪਤ ਕਰ ਰਹੇ ਹਨ | ਵਿਭਾਗ ਮੁਖੀ ਪ੍ਰੋ. ਮਦਨ ਮੋਹਨ ਨੇ ਦੱਸਿਆ ਕਿ ਕਾਲਜ 'ਚ 11ਵੀਂ, 12ਵੀਂ, ਅੰਡਰ-ਗ੍ਰੈਜੁਏਟ ਅਤੇ ਮਾਸਟਰ ਪੱਧਰ 'ਤੇ ਗਣਿਤ ਦੀਆਂ ਕਲਾਸਾਂ ਲੱਗਦੀਆ ਹਨ | ਸ਼ਾਨਦਾਰ ਸਟਾਫ ਦੇ ਕਾਰਨ ਵਿਦਿਆਰਥੀ ਕਾਲਜ 'ਚ ਦਾਖਲਾ ਲੈਣ ਲਈ ਉਤਸੁਕ ਹਨ | ਇਸ ਮੌਕੇ ਸਟਾਫ਼ ਸਕੱਤਰ ਪ੍ਰੋ: ਨੀਰਜ ਗੁਪਤਾ, ਪ੍ਰੋ: ਮੀਨੂੰ ਅਗਰਵਾਲ, ਪ੍ਰੋ: ਆਸ਼ੂ ਵਿੱਜ, ਪ੍ਰੋ: ਵਿਕਰਮ ਸ਼ਰਮਾ, ਪ੍ਰੋ: ਸ਼ਿਵਾਨੀ, ਪ੍ਰੋ: ਪਲਕ, ਪ੍ਰੋ. ਪਾਵਨੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਹੱਕੀ ਮੰਗਾਂ ਲਈ ਬੀ. ਡੀ. ਪੀ. ਓ. ਦਫ਼ਤਰ ਅੱਗੇ ਮਗਨਰੇਗਾ ਵਰਕਰਾਂ ਵਲੋਂ ਧਰਨਾ <br/> ਅਗਲੀ ਖ਼ਬਰ ਡੀ. ਟੀ. ਐੱਫ. ਵਲੋਂ ਕਿਰਤੀ ਕਿਸਾਨ ਯੂਨੀਅਨ ਨਾਲ ਮਿਲ ਕੇ ਸੰਗਰੂਰ 'ਚ ਸੂਬਾ ਪੱਧਰੀ ਧਰਨਾ 25 ਨੂੰ -ਮੁੱਖ ਮੰਤਰੀ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।