ਨਾਮੀ ਕੰਪਨੀਆਂ ਦੇ ਨਕਲੀ ਮੋਬਾਈਲ ਵੇਚਣ ਵਾਲਾ 'ਜ਼ਾਅਲੀ ਕਾਲ ਸੈਂਟਰ' ਬੇਨਕਾਬ <br/>
ਅਜੀਤ ਡੈਸਕ
21-09-2025
ਜ਼ਿਲ੍ਹਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਕਾਲ ਸੈਂਟਰ 'ਚ ਕੰਮ ਕਰਦੀਆਂ 80 ਤੋਂ ਵੱਧ ਮਹਿਲਾ ਕਰਮਚਾਰੀਆਂ ਨੂੰ 'ਓਐੱਲਐਕਸ' ਪਲੇਟਫਾਰਮ 'ਤੇ ਡੁਪਲੀਕੇਟ ਐੱਪਲ ਆਈਫੋਨ ਅਤੇ ਸੈਮਸੰਗ ਐੱਸ-24 ਮੋਬਾਈਲਾਂ ਦੀਆਂ ਪੋਸਟਾਂ ਪਾ ਕੇ ਕਰਕੇ ਗ੍ਰਾਹਕਾਂ ਨੂੰ ਲੁਭਾਉਣ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਗਈ ਸੀ ਅਤੇ ਉਹ ਕਿਸੇ ਤਰ੍ਹਾਂ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਹੀ ਲੈਂਦੇ ਸਨ | ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ 'ਚ ਇਹ ਪਤਾ ਲੱਗਿਆ ਹੈ ਕਿ ਇਹ ਗਰੋਹ ਰੋਜ਼ਾਨਾ 30-40 ਜ਼ਾਅਲੀ ਫੋਨ ਵੇਚਦਾ ਸੀ, ਜਿਸ ਨਾਲ ਪ੍ਰਤੀ ਦਿਨ ਲਗਭਗ 6 ਲੱਖ ਦਾ ਨਾਜਾਇਜ਼ ਕਾਰੋਬਾਰ ਹੁੰਦਾ ਸੀ | ਪੁਲਿਸ ਕਮਿਸ਼ਨਰ ਸ੍ਰੀ ਭੁੱਲਰ ਨੇ ਦੱਸਿਆ ਕਿ ਇਸ ਕਥਿਤ ਗੋਰਖ ਧੰਦੇ ਦੇ ਮਾਸਟਰਮਾੲੀਂਡ ਰਾਘਵ ਭਾਰਦਵਾਜ ਵਾਸੀ ਪਵਨ ਨਗਰ, ਬਟਾਲਾ ਰੋਡ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਉਸਦੇ ਮੁੱਖ ਸਾਥੀ ਅੰਕਿਤ ਗੰਗੋਤਰਾ ਅਤੇ ਗੌਤਮ ਠਾਕੁਰ ਉਰਫ਼ ਮਨੀ ਵਾਸੀ ਬਟਾਲਾ ਰੋਡ ਦੀ ਭਾਲ 'ਚ ਛਾਪੇਮਾਰੀ ਜਾਰੀ ਹੈ | ਉਨ੍ਹਾਂ ਇਸ ਅਹਿਮ ਕਾਮਯਾਬੀ ਲਈ ਡੀ. ਸੀ. ਪੀ. ਕ੍ਰਾਈਮ ਆਰ. ਪੀ. ਐੱਸ. ਸੰਧੂ, ਡੀ. ਸੀ. ਪੀ. ਹੈੱਡਕਵਾਟਰ ਮੈਡਮ ਪਰਵਿੰਦਰ ਕੌਰ, ਏ. ਸੀ. ਪੀ. ਸਾਈਬਰ ਕ੍ਰਾਈਮ ਸੁਖਵਿੰਦਰ ਕੌਰ ਅਤੇ ਸਾਈਬਰ ਕ੍ਰਾਈਮ ਪੁਲਿਸ ਥਾਣਾ ਅੰਮਿ੍ਤਸਰ ਦੇ ਮੁੱਖ ਅਫ਼ਸਰ ਇੰਸਪੈਕਟਰ ਰਾਜਬੀਰ ਕੌਰ ਦੇ ਕੰਮ ਦੀ ਸ਼ਲਾਘਾ ਕੀਤੀ |