15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਅਮਨਦੀਪ ਹਸਪਤਾਲ ਸਮੂਹ ਨੇ ਅੰਮਿ੍ਤਸਰ ਵਿਚ 'ਪੰਜਾਬ ਨੀ ਅਤੇ ਚੂਲਾ ਬਦਲੀ' ਸੰਬੰਧੀ ਦੂਜੀ ਕੌਮਾਂਤਰੀ ਪੱਧਰ ਕਾਨਫ਼ਰੰਸ ਦੀ ਕੀਤੀ ਮੇਜ਼ਬਾਨੀ <br/>

ਅਜੀਤ ਡੈਸਕ 21-09-2025
ਅੰਮਿ੍ਤਸਰ, 20 ਸਤੰਬਰ (ਜਸਵੰਤ ਸਿੰਘ ਜੱਸ)-ਅਮਨਦੀਪ ਹਸਪਤਾਲ ਸਮੂਹ ਨੇ ਉਜਾਲਾ ਸਿਗਨਸ ਹੈਲਥਕੇਅਰ ਸਰਵਿਸਿਜ਼ ਅਤੇ ਅੰਮਿ੍ਤਸਰ ਆਰਥੋਪੀਡਿਕਸ ਫੋਰਮ ਨਾਲ ਸਾਂਝੇਦਾਰੀ ਵਿਚ, ਗੁਰੂ ਨਗਰੀ ਵਿਚ ਦੋ ਦਿਨਾ ਗੋਡੇ ਅਤੇ ਚੂਲੇ ਸੰਬੰਧੀ ਕੋਰਸ ਨਾਮੀ ਦੋ ਦਿਨਾ ਕੌਮਾਂਤਰੀ ਪੱਧਰ ਦੀ ਕਾਨਫਰੰਸ ਦੀ ਮੇਜ਼ਬਾਨੀ ਕੀਤੀ ਗਈ | ਇਸ ਦੌਰਾਨ ਆਰਥੋਪੀਡਿਕਸ ਦੇ ਖੇਤਰ ਵਿਚ ਮੋਹਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰ ਇਕ ਪਲੇਟਫਾਰਮ 'ਤੇ ਇਕੱਠੇ ਹੋਏ ਤੇ ਗੋਡੇ ਅਤੇ ਚੂਲੇ ਦੇ ਇਲਾਜ ਵਿਚ ਤਰੱਕੀ, ਵਿਹਾਰਕ ਗਿਆਨ ਅਤੇ ਸਰਜੀਕਲ ਹੁਨਰ ਸਾਂਝੇ ਕੀਤੇ | ਇਸ ਮੌਕੇ ਸੰਬੋਧਨ ਕਰਦਿਆਂ ਅਮਨਦੀਪ ਹਸਪਤਾਲ ਸਮੂਹ ਅਤੇ ਉਜਾਲਾ ਸਿਗਨਸ ਦੇ ਪ੍ਰਬੰਧਕੀ ਚੇਅਰਮੈਨ ਅਤੇ ਮੁੱਖ ਆਰਥੋਪੀਡਿਕ ਸਰਜਨ ਡਾ. ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਗੋਡੇ ਅਤੇ ਚੂਲੇ ਦਾ ਕੋਰਸ ਆਰਥੋਪੀਡਿਕ ਸਿੱਖਿਆ ਅਤੇ ਸਰਜੀਕਲ ਉੱਤਮਤਾ ਨੂੰ ਅੱਗੇ ਵਧਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਕਾਨਫਰੰਸ ਵਿਚ ਉੱਘੇ ਆਰਥੋਪੀਡਿਕ ਸਰਜਨਾ, ਡਾ. ਇੰਦਰਦੀਪ ਸਿੰਘ, ਡਾ. ਬਾਬਾ ਜੀ ਥੋਰਾਟ ਅਤੇ ਦੇਸ਼ ਭਰ ਦੇ ਹੋਰ ਪ੍ਰਮੁੱਖ ਫੈਕਲਟੀ ਮਾਹਿਰਾਂ ਨੇ ਸੈਂਕੜੇ ਡੈਲੀਗੇਟਾਂ ਦੇ ਨਾਲ-ਨਾਲ ਸਰਜਨਾ, ਨਿਵਾਸੀਆਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦਾ ਵੀ ਸਵਾਗਤ ਕੀਤਾ ਗਿਆ | ਇਸ ਦੌਰਾਨ ਪ੍ਰਸਿੱਧ ਅੰਤਰਰਾਸ਼ਟਰੀ ਫੈਕਲਟੀ ਮੈਂਬਰਾਂ - ਡਾ. ਅਖਿਲ ਪੀਟਰ ਵਰਹੇਡੇਨ (ਜਰਮਨੀ), ਡਾ. ਚੰਦਨਾ ਆਰ ਕਰੁਣਾਥਿਲੇਕ (ਸ੍ਰੀਲੰਕਾ), ਸ੍ਰੀ ਮਾਰਟਿਨ ਜਿਮਰਮੈਨ (ਸਵਿਟਜ਼ਰਲੈਂਡ) ਅਤੇ ਡਾ. ਪਿਅਰਾਟੀਲੀਓ ਜਿਓਵਨੀ ਲੂਪੀ (ਇਟਲੀ) ਨੇ ਆਪਣੀ ਵਿਸ਼ਵ ਵਿਆਪੀ ਸਰਜੀਕਲ ਮੁਹਾਰਤ ਸਾਂਝੀ ਕੀਤੀ | ਡਾ: ਅਵਤਾਰ ਸਿੰਘ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਸਰਜੀਕਲ ਮਾਹਿਰਾਂ ਦੀ ਭਾਗੀਦਾਰੀ ਨਾਲ, ਇਹ ਕਾਨਫੰਰਸ ਆਰਥੋਪੀਡਿਕ ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਗੋਡਿਆਂ ਅਤੇ ਚੂਲੇ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦੀ ਦੇਖਭਾਲ ਦੇ

ਪਿਛਲੀ ਖ਼ਬਰ ਗ਼ੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫ਼ਾਸ਼ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਨੂੰ ਜਲ ਪਹੁੰਚਾਉਣ ਵਾਲੀ ਹੰਸਲੀ ਬਣੀ ਕੂੜੇ ਦਾ ਡੰਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।