ਤਰਨ ਤਾਰਨ, 29 ਅਗਸਤ (ਹਰਿੰਦਰ ਸਿੰਘ)-ਟਾਇਲਾਂ ਵਾਲੀ ਫੈਕਟਰੀ ਦੇ ਬਾਹਰ ਖ਼ੜਾ ਇਕ ਵਿਅਕਤੀ ਦਾ ਮੋਟਰਸਾਈਕਲ ਅਤੇ ਮੋਟਰਸਾਈਕਲ ਦੇ ਬਕਸੇ ਵਿਚ ਪਿਆ ਮੋਬਾਈਲ ਫੋਨ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ | ਇਸ ਮਾਮਲੇ ਵਿਚ ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਸੁਖਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜੰਝ ਘਰ ਫਤਹਿਚੱਕ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਮੰਡੀ ਵਾਲੇ ਪੱਖਿਆਂ ਨੂੰ ਰਿਪੇਅਰ ਕਰਨ ਦਾ ਕੰਮ ਕਰਦਾ ਹੈ | ਉਹ ਆਪਣੇ ਮੋਟਰਸਾਈਕਲ ਸਪਲੈਡਰ ਨੰਬਰ ਪੀ.ਬੀ. 46 ਏ.ਕੇ 3746 'ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਮਸਤਪੁਰ ਤੋਂ ਰੋਹੀ ਪੁੱਲ ਨੂੰ ਆ ਰਿਹਾ ਸੀ ਤੇ ਰਸਤੇ ਵਿਚ ਟਾਇਲ ਫੈਕਟਰੀ ਸਾਹਮਣੇ ਰੋਹੀ ਪੁੱਲ ਕਿਨਾਰੇ ਆਪਣੇ ਮੋਟਰਸਾਈਕਲ ਵਿਚ ਆਪਣਾ ਮੋਬਾਇਲ ਫੋਨ ਰੱਖ ਕੇ ਮੋਟਰਸਾਈਕਲ ਖੜਾ ਕਰਕੇ ਟਾਇਲ ਫੈਕਟਰੀ ਵਿਚ ਟਾਇਲਾ ਦਾ ਪਤਾ ਕਰਨ ਲਈ ਗਿਆ | ਜਦ ਉਹ 15 ਮਿੰਟ ਬਾਅਦ ਟਾਇਲ ਫੈਕਟਰੀ ਵਿਚੋੋਂ ਟਾਇਲਾ ਦਾ ਪਤਾ ਕਰਕੇ ਵਾਪਸ ਆ ਕੇ ਦੇਖਿਆ ਤਾਂ ਮੇਰਾ ਮੋਟਰਸਾਈਕਲ ਉਥੇ ਨਹੀਂ ਸੀ | ਉਹ ਗਲਤੀ ਨਾਲ ਆਪਣੇ ਮੋਟਰਸਾਈਕਲ ਦੀ ਚਾਬੀ ਵੀ ਕਾਗਜ਼ਾ ਵਾਲੇ ਬੋਕਸ ਨਾਲ ਹੀ ਛੱਡ ਗਿਆ ਸੀ | ਮੇਰੇ ਮੋਟਰਸਾਈਕਲ ਅਤੇ ਮੋਬਾਈਲ ਫੋਨ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ | ਜਾਂਚ ਅਧਿਕਾਰੀ ਏ.ਐੱਸ.ਆਈ | ਮੁਖਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |