ਖੇਮਕਰਨ, 29 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਸਰਹੱਦੀ ਖੇਤਰ 'ਚ ਕੰਡਿਆਲੀ ਤਾਰ ਦੇ ਨਾਲ-ਨਾਲ ਪਾਕਿਸਤਾਨ ਤਰਫੋਂ ਸਤਲੁੱਜ ਦਰਿਆ ਤੇ ਕਸੂਰੀ ਨਾਲੇ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਦੋ ਸਰਹੱਦੀ ਪਿੰਡਾਂ ਮਹਿੰਦੀਪੁਰ ਤੇ ਮੀਆਂਵਾਲਾ ਕੋਲ ਬਣਿਆ ਹੋਇਆ ਧੁੱਸੀ ਬੰਨ ਜਿਹੜਾ ਬੀਤੇ ਕੱਲ੍ਹ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਟੁੱਟ ਗਿਆ ਸੀ, ਨੂੰ ਕੁਝ ਹੱਦ ਤੱਕ ਸੰਗਤਾਂ ਮੁੜ ਬੰਨਣ 'ਚ ਦੇਰ ਰਾਤ ਕਾਮਯਾਬ ਹੋ ਗਈਆਂ ਹਨ | ਬੀਤੇ ਕੱਲ੍ਹ ਜਿਵੇਂ ਹੀ ਬੰਨ ਟੁੱਟਿਆ ਤਾਂ ਇਲਾਕੇ ਦੀਆਂ ਸੰਗਤਾਂ ਵਲੋਂ ਬੰਨ ਬੰਨਣ ਦੇ ਫੌਰੀ ਕਾਰਜ ਸ਼ੁਰੂ ਕਰ ਦਿੱਤੇ | ਇਥੋਂ ਤੱਕ ਕਿ ਬੀ.ਐ?ਸ.ਐ?ਫ. ਜਵਾਨਾਂ ਨੇ ਵੀ ਬੜੀ ਜਦੋ-ਜਹਿਦ ਕੀਤੀ | ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਤੁਰੰਤ ਸਾਰਾ ਸਰਕਾਰੀ ਅਮਲਾ ਲੈ ਕੇ ਮੌਕੇ 'ਤੇ ਪੁੱਜੇ ਤੇ ਗਹਿਰੀ ਰਾਤ ਤੱਕ ਬੰਨਣ ਤੱਕ ਮੌਕੇ 'ਤੇ ਸੰਗਤਾਂ ਤੇ ਪਾਰਟੀ ਵਰਕਰਾਂ ਨਾਲ ਡੇਟੇ ਰਹੇ | ਇਸ ਘਟਨਾ ਦੀ ਸੂਚਨਾ ਮਿਲਦਿਆਂ ਐ?ਸ.ਐ?ਸ.ਪੀ. ਦੀਪਕ ਪਾਰਿਕ ਤੇ ਬੀ.ਐ?ਸ.ਐ?ਫ. ਦੇ ਡੀ.ਆਈ.ਜੀ. ਫਿਰੋਜਪੁਰ ਨੇ ਵੀ ਬੰਨ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਲਾਕੇ ਦੀਆਂ ਸੰਗਤਾਂ ਵਲੋਂ ਬੰਨ ਦੀ ਮਜ਼ਬੂਤੀ ਲਈ ਯਤਨ ਅੱਜ ਵੀ ਜਾਰੀ ਹਨ, ਕਿਉਂਕਿ ਪਾਣੀ ਦਾ ਪੱਧਰ ਹੋਰ ਵੱਧਦਾ ਜਾ ਰਿਹਾ ਹੈ | ਸਰਹੱਦ 'ਤੇ ਸਥਿਤ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਿੰਘ ਸ਼ਹੀਦ ਦੇ ਕੋਲ ਪੈਂਦੇ ਧੁੰਸੀ ਬੰਨ ਵਾਲੇ ਪਾਸੇ ਪਾਣੀ ਹੋਰ ਆਉਣ ਲੱਗ ਪਿਆ ਹੈ | ਪਤਾ ਲੱਗਾ ਹੈ ਕਿ ਸਾਹਮਣੇ ਪਾਕਿਸਤਾਨ ਵਾਲੇ ਸਹਿਜਰੇ ਨੂੰ ਬਚਾਉਣ ਵਾਲਾ ਧੁੰਸੀ ਬੰਨ ਵੀ ਅੱਜ ਟੁੱਟ ਗਿਆ ਹੈ, ਜਿਸ ਕਰਕੇ ਪਾਕਿਸਤਾਨ ਤਰਫੋਂ ਪਾਣੀ ਦਾ ਵਹਾਅ ਹੋਰ ਵੱਧ ਗਿਆ ਹੈ | ਪਿਛਲੇ ਸਾਲ ਵੀ ਸਹਿਜਰੇ ਵਲੋਂ ਪਾਣੀ ਦੇ ਵਹਾਅ ਨੇ ਗੁਰਦੁਆਰੇ ਨੰੂ ਜਾਂਦੀ ਸੜਕ 'ਤੇ ਪੁੱਲੀ ਨੂੰ ਪਾੜ ਕੇ ਪਿੰਡ ਮਹਿੰਦੀਪੁਰ ਦੇ ਹਥਾੜ 'ਚ ਬਹੁਤ ਨੁਕਸਾਨ ਕੀਤਾ ਸੀ, ਜਿਸ ਨੂੰ ਲੈ ਕੇ ਪਿੰਡ ਵਾਸੀਆਂ 'ਚ ਬੇਚੈਨੀ ਵੱਧਦੀ ਜਾ ਰਹੀ ਹੈ | ਇਸ ਦੇ ਨਾਲ ਬਰਸਾਤ ਹੋਣ ਦਾ ਡਰ ਵੀ ਸਤਾਅ ਰਿਹਾ ਹੈ | ਜੇਕਰ ਬਰਸਾਤ ਆ ਗਈ ਤਾਂ ਬੰਨ ਦੀ ਹਾਲਤ ਫਿਰ ਖਰਾਬ ਹੋਣ ਦਾ ਖਦਸ਼ਾ ਹੈ | ਇਸ ਕਰਕੇ ਸਾਰੇ ਬੰਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ | ਇਸੇ ਦੌਰਾਨ ਪਟਵਾਰੀ ਹਰਪ੍ਰੀਤ ਸਿੰਘ, ਪਟਵਾਰੀ ਜਗਰੂਪ ਸਿੰਘ, ਐ?ਸ.ਐ?ਚ.ਓ. ਖੇਮਕਰਨ ਬਲਬੀਰ ਸਿੰਘ, ਪੀ.ਏ. ਵਿਧਾਇਕ ਹੀਰਾ ਸਿੰਘ ਭੁੱਲਰ, ਚੇਅਰਮੈਨ ਬਲਜੀਤ ਸਿੰਘ ਖਾਹਰਾ, ਡਾਇਰੈਕਟਰ ਸੁਰਜੀਤ ਸਿੰਘ ਭੂਰਾ, ਸਰਪੰਚ ਪ੍ਰਗਟ ਸਿੰਘ ਭੱਸੀ, ਸਾਬਕਾ ਚੇਅਰਮੈਨ ਰਾਮ ਸਿੰਘ ਗਿੱਲ, ਸਰਪੰਚ ਨਿਸ਼ਾਨ ਸਿੰਘ ਹਵੇਲੀਆਂ, ਦਿਲਬਾਗ ਸਿੰਘ ਮਹਿਦੀਪੁਰ, ਆੜ੍ਹਤੀ ਵਰਿੰਦਰ ਕੱਕੜ, ਗੁਲਾਬ ਸਿੰਖ ਸੇਖੋਂ, ਸਾਬਕਾ ਪ੍ਰਧਾਨ ਖੇਮਕਰਨ ਪ੍ਰਮਜੀਤ ਸਿੰਘ ਸੰਧੂ, ਰਵੇਲ ਸਿੰਘ ਭੂਰਾ, ਕੌਂਸਲਰ ਮਨਜੀਤ ਸਿੰਘ, ਨਛੱਤਰ ਸਿੰਘ ਮਾਛੀਕੇ, ਬੋਹੜ ਸਿੰਘ ਅਕਾਲੀ, ਹਰਜਿੰਦਰ ਸਿੰਘ ਬਿੱਟੂ,ਗੁਰਲਾਲ ਸਿੰਘ,ਸਰਪੰਚ ਸਾਹਿਬ ਸਿੰਘ,ਬਲਵੰਤ ਸਿੰਘ ਬੱਬੂ,ਮਾਸਟਰ ਹਰਦੀਪ ਸਿੰਘ ਆਦਿ ਪਿੰਡ ਵਾਸੀ ਬੰਨ 'ਤੇ ਡੱਟੇ ਹੋਏ ਹਨ |