04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸਰਹੱਦੀ ਪਿੰਡ ਮਹਿੰਦੀਪੁਰ ਦੇ ਧੁੱਸੀ ਬੰਨ੍ਹ ਦਾ ਭਾਜਪਾ ਆਗੂਆਂ ਡਲੀਰੀ ਤੇ ਬਲੇਰ ਵਲੋਂ ਦੌਰਾ <br/>

ਅਜੀਤ ਡੈਸਕ 31-08-2025
ਖੇਮਕਰਨ, 30 ਅਗਸਤ (ਰਾਕੇਸ਼ ਬਿੱਲਾ)­­-­ਪੰਜਾਬ ਵਿਚ ਹੜ੍ਹਾਂ ਵਰਗੀ ਸਥਿਤੀ ਬਣਨ ਕਰਕੇ ਹਰ ਪਾਸੇ ਬਹੁਤ ਬੁਰਾ ਹਾਲ ਹੈ | ਸਤਲੁੱਜ ਦਰਿਆ ਤੇ ਕਸੂਰੀ ਨਾਲੇ ਦੀ ਮਾਰ ਹੇਠ ਆਉਣ ਕਰਕੇ ਸਰਹੱਦੀ ਪਿੰਡਾਂ ਮਹਿੰਦੀਪੁਰ ਤੇ ਮੀਆਂਵਾਲਾ ਦੇ ਹਥਾੜ ਖੇਤਰ ਦੀ ਹਜ਼ਾਰਾਂ ਏਕੜ ਜ਼ਮੀਨਾਂ ਨੂੰ ਬਚਾਉਣ ਲਈ ਬਣਾਏ ਗਏ ਧੁੰਸੀ ਬੰਨ ਦੇ ਕੱਲ੍ਹ ਅਚਾਨਕ ਪਾਣੀ ਦਾ ਵਹਾਅ ਵੱਧਣ ਨਾਲ ਟੁੱਟ ਗਿਆ, ਜਿਸ ਕਾਰਨ ਕਿਸਾਨਾਂ ਦੀਆਂ ਬੰਨ ਤੋਂ ਅੰਦਰ ਦੀਆਂ ਫ਼ਸਲਾਂ ਨੂੰ ਕਾਫ਼ੀ ਨੁੱਕਸਾਨ ਪੁੱਜਾ ਹੈ | ਇਸੇ ਦੌਰਾਨ ਹਲਕਾ ਖੇਮਕਰਨ 'ਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਗੁਰਮੁੱਖ ਸਿੰਘ ਘੁੱਲਾ ਬਲੇਰ ਤੇ ਸਿਤਾਰਾ ਸਿੰਘ ਡਲੀਰੀ ਨੇ ਬੰਨ ਉਪਰ ਜਾ ਕੇ ਜਾਇਜ਼ਾ ਲਿਆ ਤੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕਰਕੇ ਹੌਸਲਾ ਦਿੱਤਾ ਕਿ ਇਸ ਸੰਕਟ ਸਮੇਂ ਭਾਜਪਾ ਕਿਸਾਨਾਂ ਦੇ ਨਾਲ ਹੈ | ਉਨ੍ਹਾਂ ਦੱਸਿਆ ਕਿ ਇਸ ਇਲਾਕੇ 'ਚ ਹੋਏ ਖਰਾਬੇ ਦੀ ਸਾਰੀ ਰਿਪੋਰਟ ਪਾਰਟੀ ਹਾਈਕਮਾਨ ਨੂੰ ਭੇਜ ਦਿੱਤੀ ਹੈ | ਉੱਕਤ ਭਾਜਪਾ ਆਗੂਆ ਸਿਤਾਰਾ ਸਿੰਘ ਡਲੀਰੀ ਨੇ ਦਸ ਹਜ਼ਾਰ ਤੇ ਗੁਰਮੁੱਖ ਸਿੰਘ ਘੁੱਲਾ ਬਲੇਰ ਨੇ ਪੰਜ ਹਜ਼ਾਰ ਰੁਪਏ ਰਾਹਤ ਫੰਡ 'ਚ ਵੀ ਹਿੱਸਾ ਪਾਇਆ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਸਾਰੀਆਂ ਲੋਕ ਭਲਾਈ ਸਕੀਮਾਂ ਬਹਾਲ ਕੀਤੀਆਂ ਜਾਣਗੀਆਂ-ਸੁਖਬੀਰ <br/> ਅਗਲੀ ਖ਼ਬਰ ਬਾਬਾ ਬੁੱਢਾ ਚੈਰੀਟੇਬਲ ਹਸਪਤਾਲ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਹੋਰ ਸਹੂਲਤਾਂ ਦੇਣ ਦਾ ਐਲਾਨ ਸ਼ਲਾਘਾਯੋਗ- ਐਮਾ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।