ਝਬਾਲ, 28 ਅਗਸਤ (ਸੁਖਦੇਵ ਸਿੰਘ)-ਝਬਾਲ ਤੋਂ ਇਕ ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਮੋੜ ਬਾਬਾ ਬੁੱਢਾ (ਠੱਟਾ) ਨੇੜਿਓਾ ਚੋਰ ਰਾਹਗੀਰ ਦਾ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ | ਇਸ ਸੰਬੰਧੀ ਨਿਰਮਲਜੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਮਾੜੀਮੇਘਾ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. 46-5864 'ਤੇ ਸਵਾਰ ਹੋ ਕੇ ਅੰਮਿ੍ਤਸਰ ਤੋਂ ਵਾਪਸ ਆਪਣੇ ਪਿੰਡ ਮਾੜੀਮੇਘਾ ਜਾ ਰਹੇ ਸਨ | ਤੇਜ਼ ਬਾਰਿਸ਼ ਕਾਰਨ ਜਦੋਂ ਉਹ ਪਿੰਡ ਠੱਟਾ ਵਿਖੇ ਬਣੇ ਮੋੜ ਬਾਬਾ ਬੁੱਢਾ ਕੋਲ ਰੁਕੇ ਤਾਂ ਪਿਛੋਂ ਪੈਦਲ ਆਇਆ ਇਕ ਨੌਜਵਾਨ ਉਨ੍ਹਾਂ ਦੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ | ਦੱਸਣਯੋਗ ਹੈ ਕਿ ਝਬਾਲ ਖ਼ੇਤਰ ਵਿਚ ਸ਼ਰੇਆਮ ਘੁੰਮ ਰਹੇ ਨਸ਼ੇੜੀਆਂ ਵਲੋਂ ਨਸ਼ੇ ਦੀ ਪੂਰਤੀ ਲਈ ਰੋਜ਼ਾਨਾ ਹੀ ਮੋਟਰਸਾਈਕਲ ਚੋਰੀ ਕੀਤੇ ਜਾ ਰਹੇ ਹਨ |