04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬੀ.ਐਸ.ਐਫ. ਵਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਆਇਆ ਅਸਲ੍ਹਾ ਬਰਾਮਦ

ਅਜੀਤ ਡੈਸਕ 31-08-2025
ਤਰਨ ਤਾਰਨ, 30 ਅਗਸਤ (ਇਕਬਾਲ ਸਿੰਘ ਸੋਢੀ)- ਬੀ.ਐਸ.ਐਫ. ਵਲੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਆਇਆ ਇਕ ਪਿਸਟਲ, ਮੈਗਜ਼ੀਨ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ | ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਇੰਸ. ਅਮਰੀਕ ਪ੍ਰਕਾਸ਼ ਈ ਕੰਪਨੀ 115 ਬੀ.ਐਨ. ਬੀ.ਐਸ.ਐਫ. ਬੀ.ਓ.ਪੀ. ਹਵੇਲੀਆਂ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਚਿੱਟਾ ਲਿਫਾਫਾ ਵਜ਼ਨਦਾਰ ਬਰਾਮਦ ਹੋਇਆ, ਜਿਸ ਦੀ ਜਾਂਚ ਕਰਨ 'ਤੇ ਉਸ ਵਿਚੋਂ ਇਕ ਪਿਸਟਲ ਸਮੇਤ ਮੈਗਜੀਨ ਤੇ ਪੈਕਿੰਗ ਮਟੀਰੀਅਲ, ਜੋ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਆਇਆ ਹੈ, ਬ੍ਰਾਮਦ ਹੋਇਆ | ਉਨ੍ਹਾਂ ਵਲੋਂ ਉਕਤ ਮਿਲੇ ਸਾਮਾਨ ਨੂੰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ | ਇਸ ਸੰਬੰਧੀ ਏ.ਐਸ.ਆਈ. ਬਾਰਾ ਸਿੰਘ ਨੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਅਕਾਲੀ ਸਰਕਾਰ ਆਉਣ 'ਤੇ ਦੂਜੇ ਸੂਬੇ ਦੇ ਵਿਅਕਤੀ ਪੰਜਾਬ 'ਚ ਜ਼ਮੀਨ ਨਹੀਂ ਖ਼ਰੀਦ ਸਕਣਗੇ- ਸੁਖਬੀਰ <br/> ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗਿ੍ਫ਼ਤਾਰ, ਦੋ ਫ਼ਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।