ਤਰਨ ਤਾਰਨ, 20 ਸਤੰਬਰ (ਪਰਮਜੀਤ ਜੋਸ਼ੀ)- ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਧੀਨ ਚੱਲ ਰਹੇ ਆਈ.ਡੀ.ਯੂ. ਪ੍ਰਾਜੈਕਟ ਸਵਾਮੀ ਵਿਵੇਕਾ ਨੰਦ ਮੈਡੀਕਲ ਮਿਸ਼ਨ ਅਤੇ ਆਈ.ਸੀ.ਟੀ.ਸੀ. ਸਿਵਲ ਹਸਪਤਾਲ ਤਰਨ ਤਾਰਨ ਵਲੋਂ ਪਿੰਡ ਜੋਧਪੁਰ, ਨੌਰੰਗਾਬਾਦ ਅਤੇ ਪਿੰਡ ਅਲਾਵਲਪੁਰ ਵਿਖੇ ਏਡਜ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਨਸ਼ੇ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਦੱਸਿਆ ਗਿਆ | ਇਸ ਮੌਕੇ ਆਈ.ਸੀ.ਟੀ.ਸੀ. ਕੌਂਸਲਰ ਸਤਿੰਦਰ ਕੌਰ ਨੇ ਐੱਚ.ਆਈ.ਵੀ. ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਤਾਂ ਕਿ ਜੋ ਲੋਕ ਨਸ਼ੇ ਦੀ ਦਲਦਲ ਵਿਚ ਫਸ ਚੁੱਕੇ ਹਨ ਉਹ ਓ.ਐੱਸ.ਟੀ. ਅਤੇ ਓਟ ਸੈਂਟਰਾਂ ਵਿਚ ਮੈਡੀਸ਼ਨ ਦੀ ਮਦਦ ਨਾਲ ਨਸ਼ਾ ਛੱਡ ਸਕਦੇ ਹਨ | ਇਸ ਮੌਕੇ ਸਟਾਫ਼ ਮੈਂਬਰ ਅਨਿਲ ਯਾਦਵ, ਭਿੰਦਰ ਕੌਰ, ਕੁਲਜੀਤ ਕੌਰ, ਚਮਕੌਰ ਸਿੰਘ ਆਦਿ ਮੌਜੂਦ ਸਨ |