23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਜਾਅਲੀ ਮੈਡੀਕਲ ਰਿਪੋਰਟ ਦੇਣ ਦੇ ਦੋਸ਼ਾਂ ਹੇਠ ਦੋ ਸਕੇ ਭਰਾਵਾਂ ਸਣੇ ਤਿੰਨ ਖ਼ਿਲਾਫ਼ ਕੇਸ ਦਰਜ <br/>

ਅਜੀਤ ਡੈਸਕ 30-08-2025
ਲੁਧਿਆਣਾ, 29 ਅਗਸਤ (ਜਗਮੀਤ ਸਿੰਘ)-ਜ਼ਿਲ੍ਹਾ ਪੁਲਿਸ ਕਮਿਸ਼ਨਰੇਟ ਦੀ ਲਾਇਸੰਸਿੰਗ ਸ਼ਾਖਾ ਵਲੋਂ ਆਪਣੇ ਹਥਿਆਰਾਂ ਦੇ ਲਾਇਸੰਸ ਬਣਵਾਉਣ ਲਈ ਜਾਅਲੀ ਮੈਡੀਕਲ (ਡੋਪ ਟੈੱਸਟ) ਸਰਟੀਫਿਕੇਟ ਲਗਾਉਣ ਵਾਲੇ ਲਾਇਸੰਸ ਧਾਰਕਾਂ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਕਾਰਵਾਈ ਦੇ ਤਹਿਤ ਦੋ ਸਕੇ ਭਰਾਵਾਂ ਸਣੇ ਤਿੰਨ ਲਾਇਸੰਸ ਧਾਰਕਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਅਤੇ 30 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤੇ ਹਨ | ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਵਲੋਂ ਸਚਦੇਵ ਸਿੰਘ ਧਾਲੀਵਾਲ ਪੁੱਤਰ ਲਾਲ ਸਿੰਘ ਉਰਫ਼ ਸਤਵਿੰਦਰ ਸਿੰਘ ਵਾਸੀ ਸੰਤੋਖ ਨਗਰ, ਲੁਧਿਆਣਾ, ਸੰਜੀਵ ਮਲਿਕ ਪੁੱਤਰ ਰਾਮਜੀ ਦਾਸ ਵਾਸੀ ਨਿਊ ਸ਼ਿਵਪੁਰੀ, ਸੇਖੇਵਾਲ ਰੋਡ ਅਤੇ ਮਨੀਸ਼ ਮਲਿਕ ਪੁੱਤਰ ਰਾਮਜੀ ਦਾਸ ਮਲਿਕ ਵਾਸੀ ਨਿਊ ਸ਼ਿਵਪੁਰੀ, ਲੁਧਿਆਣਾ ਦੇ ਖ਼ਿਲਾਫ਼ ਅਸਲਾ ਲਾਇਸੰਸ ਬਣਾਉਣ ਲਈ ਜਾਅਲੀ ਮੈਡੀਕਲ ਰਿਪੋਰਟ (ਡੋਪ ਟੈੱਸਟ) ਤਿਆਰ ਕਰਕੇ ਦੇਣ ਅਤੇ ਆਪਣੇ ਨਿੱਜੀ ਫ਼ਾਇਦੇ ਲਈ ਧੋਖਾਧੜੀ ਅਤੇ ਬੇਈਮਾਨੀ ਜਿਹਾ ਅਪਰਾਧ ਕਰਨ ਦੇ ਚੱਲਦੇ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ |

ਪਿਛਲੀ ਖ਼ਬਰ ਐਨ.ਐਸ.ਕਿਉ.ਐਫ. ਵੋਕੇਸ਼ਨਲ ਟੀਚਰਜ਼ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਰਹੇਗਾ ਜਾਰੀ-ਨਵਨੀਤ ਕੁਮਾਰ, ਨੀਰਜ ਸ਼ਰਮਾ <br... ਅਗਲੀ ਖ਼ਬਰ ਡਾ. ਅਮਰ ਸਿੰਘ ਬੋਪਾਰਾਏ ਨੇ ਕੀਤਾ ਸਤਲੁਜ ਦਰਿਆ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।