ਲੁਧਿਆਣਾ, 30 ਅਗਸਤ (ਜਗਮੀਤ ਸਿੰਘ)-ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਇਕ ਲਾਵਾਰਿਸ ਵਿਅਕਤੀ ਦੀ ਨਾਮਾਲੂਮ ਵਾਹਨ ਚਾਲਕ ਵਲੋਂ ਫੇਟ ਲੱਗਣ ਨਾਲ ਹੋਈ ਮੌਤ ਦੇ ਮਾਮਲੇ 'ਚ ਈ.ਡਬਲਿਯੂ.ਐਸ. ਕਾਲੋਨੀ, ਤਾਜਪੁਰ ਰੋਡ ਦੇ ਰਹਿਣ ਵਾਲੇ ਰਵੀ ਕੁਮਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਵਾਹਨ ਚਾਲਕ ਦੀ ਭਾਲ ਸ਼ੁਰੂ ਕੀਤੀ ਹੈ | ਪੁਲਿਸ ਵਲੋਂ ਲਾਵਾਰਿਸ ਵਿਅਕਤੀ ਦੀ ਪਛਾਣ ਵੀ ਕਰਵਾਈ ਜਾ ਰਹੀ ਹੈ |