ਲੁਧਿਆਣਾ, 30 ਅਗਸਤ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਾਰਡ ਨੰਬਰ 45 ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਜਗਬੀਰ ਸਿੰਘ ਜੱਗੀ, ਯੂਥ ਦੇ ਪ੍ਰਧਾਨ ਅਤਿੰਦਰ ਸਿੰਘ ਕੈਪਟਨ ਅਤੇ ਸੁਖਬੀਰ ਸਿੰਘ ਮਠਾੜੂ ਵਲੋਂ ਮੁਹੱਲਾ ਵਿਸ਼ਵਕਰਮਾ ਕਾਲੋਨੀ 'ਚ ਕਾਂਗਰਸ ਪਾਰਟੀ ਦੇ ਵਾਰਡ ਨੰਬਰ 45 ਅਤੇ 31 ਦਾ ਸਾਂਝਾ ਦਫ਼ਤਰ ਖੋਲਿ੍ਹਆ ਗਿਆ, ਜਿਸ ਦਾ ਉਦਘਾਟਨ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਕਲੇਰ ਨੇ ਕੀਤਾ | ਇਸ ਮੌਕੇ ਸੰਬੋਧਨ ਕਰਦੇ ਕੋਈ ਬੈਂਸ ਅਤੇ ਕਲੇਰ ਨੇ ਕਿਹਾ ਕਿ ਆਪ ਆਗੂਆਂ ਦਾ ਸਤਾ ਵਿਚ ਆਉਣ ਤੋਂ ਬਾਅਦ ਅਸਲੀ ਚਿਹਰਾ ਸਾਹਮਣੇ ਆ ਗਿਆ ਜਿਹੜੇ ਕਿਸੇ ਸਮੇਂ ਸਿਆਸੀ ਆਗੂਆਂ 'ਤੇ ਤੰਜ ਕੱਸਦੇ ਸਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਏ ਭਾਰੀ ਮੀਂਹ ਤੋਂ ਬਾਅਦ ਸੜਕਾਂ ਦਾ ਬੁਰਾ ਹਾਲ ਹੋ ਗਿਆ, ਪਰ ਲੁਧਿਆਣਾ ਦੇ ਵਿਧਾਇਕਾਂ ਅਤੇ ਨਗਰ ਨਿਗਮ ਦੇ ਨੁਮਾਇੰਦਿਆਂ ਅਤੇ ਅਧਿਕਾਰ ਘੂਕ ਸੁੱਤੇ ਪਏ ਹਨ | ਬੈਂਸ ਅਤੇ ਕਲੇਰ ਨੇ ਕਿਹਾ ਕਿ ਮਹਾਂਨਗਰ ਲੁਧਿਆਣਾ ਵਿਚ ਹੁਣ ਤੱਕ ਜਿੰਨਾ ਵੀ ਵਿਕਾਸ ਹੋਇਆ ਹੈ ਉਹ ਕਾਂਗਰਸ ਦੀਆਂ ਸਰਕਾਰਾਂ ਨੇ ਹੀ ਕੀਤਾ ਹੈ | ਇਸ ਮੌਕੇ ਤੇ ਵੱਡੀ ਗਿਣਤੀ 'ਚ ਪੁੱਜੇ ਇਲਾਕਾ ਨਿਵਾਸੀਆਂ ਨੇ ਸਿਮਰਜੀਤ ਸਿੰਘ ਬੈਂਸ ਅਤੇ ਹਰਵਿੰਦਰ ਸਿੰਘ ਕਲੇਰ ਸਮੇਤ ਹੋਰ ਪਤਵੰਤੇ ਸਜਣਾ ਦਾ ਸਿਰੋਪਾਉ ਭੇਟ ਕਰਕੇ ਸਵਾਗਤ ਕੀਤਾ | ਇਸ ਮੌਕੇ ਸੁਖਵੀਰ ਮਠਾੜੂ, ਬੱਬਲ, ਸੇਠੀ, ਲਾਡੀ, ਪਨੇਸਰ, ਜਗਦੀਪ ਸਿੰਘ, ਮੁਕੇਸ਼, ਅਵਸਥੀ ਬੱਬਲੂ, ਗੁਰਪ੍ਰੀਤ ਸਿੰਘ, ਹਿਮਾਂਸ਼ੂ, ਕਿ੍ਸ਼ਨ ਕੁਮਾਰ, ਮਨਜੀਤ ਸਿੰਘ, ਪਰਮਿੰਦਰ ਸਿੰਘ ਸੰਨੀ, ਵਿਜੇ ਕੁਮਾਰ, ਗੁਰਬਚਨ ਸ਼ੋਂਕੀ, ਐਡਵੋਕੇਟ ਹਰਪਿੰਦਰ ਸਿੰਘ ਆਦਿ ਮੌਜੂਦ ਸਨ |