ਆਲਮਗੀਰ, 19 ਸਤੰਬਰ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਨੇ ਪੀ.ਏ.ਯੂ. ਸਾਈਕਲਿੰਗ ਵੇਲੋਡਰੋਮ ਵਿਖੇ ਪੁਰਸ਼ਾਂ ਅਤੇ ਔਰਤਾਂ ਦੇ ਆਈ.ਕੇ.ਜੀ.ਪੀ.ਟੀ.ਯੂ. ਅੰਤਰ-ਕਾਲਜ ਸਾਈਕਲਿੰਗ ਮੁਕਾਬਲੇ ਦੀ ਮੇਜ਼ਬਾਨੀ ਕੀਤੀ | ਇਸ ਮੁਕਾਬਲੇ ਵਿਚ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਨਾਲ ਸਬੰਧਿਤ 8 ਕਾਲਜਾਂ ਦੇ ਚੋਟੀ ਦੇ ਸਾਈਕਲਿਸਟਾਂ ਨੇ ਭਾਗ ਲੈ ਕੇ ਆਪਣੀ ਪ੍ਰਤਿਭਾ ਅਤੇ ਖੇਡ ਭਾਵਨਾ ਦਾ ਮੁਜ਼ਾਹਰਾ ਕੀਤਾ | ਪ੍ਰਤੀਯੋਗਤਾ ਵਿਚ ਸਪਿ੍ੰਟ, ਟਾਈਮ ਟ੍ਰਾਇਲ, ਵਿਅਕਤੀਗਤ ਪਰਸਿਊਟ ਟੀਮ ਸਪਰਿੰਟਸ ਆਦਿ ਹੋਰ ਵੀ ਰੇਸਾਂ ਦੇ ਮਾਪਦੰਡਾਂ ਦੇ ਜ਼ਰੀਏ ਸਾਈਕਲਿਸਟਾਂ ਨੂੰ ਲੰਘਣਾ ਪਿਆ | ਪੁਰਸ਼ਾਂ ਅਤੇ ਔਰਤਾਂ ਦੇ ਦੋਵਾਂ ਵਰਗਾਂ ਵਿਚ ਤਿੱਖਾ ਮੁਕਾਬਲਾ ਦੇਖਣ ਨੂੰ ਮਿਲਿਆ, ਜਿੱਥੇ ਅਥਲੀਟਾਂ ਨੇ ਬੇਮਿਸਾਲ ਹੁਨਰ ਅਤੇ ਦਿ੍ੜ੍ਹਤਾ ਦਾ ਪ੍ਰਦਰਸ਼ਨ ਕੀਤਾ | ਇਸ ਖੇਡ ਮੁਕਾਬਲੇ ਦਾ ਉਦੇਸ਼ ਸਾਈਕਲਿੰਗ ਨੂੰ ਇਕ ਖੇਡ ਵਜੋਂ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਇਕ ਤੰਦਰੁਸਤ ਜੀਵਨ ਸ਼ੈਲੀ ਵੱਲ ਆਕਰਸ਼ਿਤ ਕਰਨਾ ਵੀ ਰਿਹਾ | ਮੁਕਾਬਲੇ ਦਾ ਮੁਲਾਂਕਣ ਆਈ.ਕੇ.ਜੀ.ਪੀ.ਟੀ.ਯੂ. ਵਲੋਂ ਨਿਯੁਕਤ ਡਾ. ਪਰਮਵੀਰ ਸਿੰਘ ਪੀ.ਏ.ਯੂ. ਨੇ ਕੀਤਾ | ਇਸ ਮੌਕੇ ਜੀ.ਐਨ.ਡੀ.ਈ.ਸੀ. ਦੇ ਪਿ੍ੰਸੀਪਲ ਡਾ. ਸਹਿਜਪਾਲ ਸਿੰਘ ਨੇ ਖੇਡਾਂ ਦੇ ਸਰਵਪੱਖੀ ਵਿਕਾਸ ਵਿਚ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਪ੍ਰਬੰਧਕੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਡਾ: ਜੇ.ਐਸ. ਗਰੇਵਾਲ, ਪ੍ਰਧਾਨ ਸਪੋਰਟਸ ਜੀ.ਐਨ.ਡੀ.ਈ.ਸੀ., ਖੇਡ ਕੋਆਰਡੀਨੇਟਰ, ਡਾ. ਗੁੰਜਨ ਭਾਰਦਵਾਜ ਅਤੇ ਸ਼ਮਿੰਦਰ ਸਿੰਘ ਸਪੋਰਟਸ ਕੋਆਰਡੀਨੇਟਰ ਜੀ.ਐਨ.ਡੀ.ਈ.ਸੀ. ਨੂੰ ਸਮਾਗਮ ਦੇ ਸਫਲ ਪ੍ਰਬੰਧ ਵਿਚ ਸ਼ਾਨਦਾਰ ਯੋਗਦਾਨ ਲਈ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ |