ਚੌਕ ਮਹਿਤਾ, 29 ਅਗਸਤ (ਜਗਦੀਸ਼ ਸਿੰਘ ਬਮਰਾਹ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸਭਾਨਪੁਰ, ਬਿਆਸ, ਰਈਆ ਮੋੜ, ਬਾਬਾ ਬਕਾਲਾ ਸਾਹਿਬ, ਸਠਿਆਲਾ, ਮਹਿਤਾ ਚੌਕ ਤੋਂ ਬਟਾਲਾ ਨੂੰ ਜਾ ਰਹੇ ਬਰਾਤ ਰੂਪੀ ਨਗਰ ਕੀਰਤਨ ਦਾ ਚੌਕ ਮਹਿਤਾ ਅਤੇ ਆਸ-ਪਾਸ ਦੇ ਇਲਾਕੇ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਅਤੇ ਪ੍ਰੇਮ ਸਹਿਤ ਸਵਾਗਤ ਕੀਤਾ ਗਿਆ | ਸੰਗਤਾਂ ਵਲੋਂ ਜਗ੍ਹਾ ਜਗ੍ਹਾ ਤੇ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਗਏ ਅਤੇ ਨਾਲ ਚੱਲ ਰਹੇ ਪੰਜ ਪਿਆਰਿਆਂ ਅਤੇ ਹੋਰ ਜ਼ਿੰਮੇਵਾਰ ਸਿੰਘਾਂ ਨੂੰ ਸਿਰੋਪਾਓ ਦੇ ਕੇ ਉਨ੍ਹਾਂ ਦਾ ਸਤਿਕਾਰ ਕੀਤਾ ਗਿਆ | ਇਸ ਤੋਂ ਇਲਾਵਾ ਚਾਹ ਪਕੌੜੇ, ਮਿਸ਼ਟਾਨ ਪਦਾਰਥ, ਸ਼ਰਦਾਈਆਂ, ਫਲ ਫਰੂਟ ਅਤੇ ਗੁਰੂ ਕੇ ਲੰਗਰ ਛਕਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ | ਪੁਲਿਸ ਥਾਣਾ ਮਹਿਤਾ ਚੌਂਕ ਦੇ ਪੁਲਿਸ ਕਰਮਚਾਰੀਆਂ ਵਲੋਂ ਇੰਸਪੈਕਟਰ ਪਰਮਜੀਤ ਸਿੰਘ ਬਾਜਵਾ, ਸਬ ਇੰਸਪੈਕਟਰ ਪਵਨ ਕੁਮਾਰ, ਏ. ਐੱਸ. ਆਈ. ਚੈਂਚਲ ਸਿੰਘ, ਅਵਤਾਰ ਸਿੰਘ, ਦਲਜੀਤ ਸਿੰਘ, ਨਿਰਵੈਰ ਸਿੰਘ, ਗੁਰ ਸਾਹਿਬ ਸਿੰਘ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਹਥਿਆਰਬੰਦ ਸਲਾਮੀ ਦੇ ਕੇ ਪਾਲਕੀ ਸਾਹਿਬ ਦਾ ਸਤਿਕਾਰ ਕੀਤਾ | ਵਰਣਨ ਯੋਗ ਹੈ ਕਿ ਇਸ ਮੌਕੇ ਬਹੁਤ ਭਾਰੀ ਮੀਂਹ ਆਉਣ ਦੇ ਬਾਵਜੂਦ ਬਹੁਤ ਵੱਡੀ ਗਿਣਤੀ ਵਿਚ ਪਾਲਕੀ ਸਾਹਿਬ ਦੇ ਨਾਲ ਚੱਲ ਰਹੀਆਂ ਸੰਗਤਾਂ ਵਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਜਾਣਾ ਇੱਕ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ | ਇਸ ਮੌਕੇ ਭਾਈ ਗੁਰਵਿੰਦਰ ਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਵਿੰਦਰ ਪਾਲ ਸਿੰਘ ਭਾਟੀਆ ਅਡੀਸ਼ਨਲ ਮੈਨੇਜਰ, ਇੰਸਪੈਕਟਰ ਚੇਤਨ ਸਿੰਘ ਜੰਡੂ , ਰਜਿੰਦਰ ਪਾਲ ਸਿੰਘ ਪ੍ਰਧਾਨ ਗੁਰਦੁਆਰਾ ਸਤ ਕਰਤਾਰੀਆਂ, ਸਤਿਨਾਮ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ, ਅਵਤਾਰ ਸਿੰਘ ਮੈਨੇਜਰ, ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਪਹੁੰਚੇ ਜਥੇਦਾਰ ਅਜੀਤ ਸਿੰਘ ਤਰਨਾ ਦਲ ਮਹਿਤਾ ,ਭਾਈ ਬੋਹੜ ਸਿੰਘ, ਭਾਈ ਜੋਬਨ ਪ੍ਰੀਤ ਸਿੰਘ, ਸਰਪੰਚ ਕਸ਼ਮੀਰ ਸਿੰਘ ਮਹਿਤਾ , ਤਜਿੰਦਰ ਪਾਲ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਜੱਜ, ਸੁਖਨਪਾਲ ਸਿੰਘ ਬੱਲ, ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਡਾਕਟਰ ਅਵਤਾਰ ਸਿੰਘ ਬੁੱਟਰ, ਭਾਈ ਭੁਪਿੰਦਰ ਸਿੰਘ ਭਾਈਆ, ਭਾਈ ਪ੍ਰਕਾਸ਼ ਸਿੰਘ, ਭਾਈ ਨਸੀਬ ਸਿੰਘ, ਮਨਦੀਪ ਸਿੰਘ ਸੋਨਾ ਸਾਬਕਾ ਸਰਪੰਚ, ਚੇਅਰਮੈਨ ਸਤਨਾਮ ਸਿੰਘ ਉਥੇ ਅੰਮਿ੍ਤਸਰ-ਗੁਰਦਾਸਪੁਰ ਜ਼ਿਲਿ੍ਹਆਂ ਦੇ ਬਾਰਡਰ 'ਤੇ ਵਿਧਾਇਕ ਅਮਰਪਾਲ ਸਿੰਘ, ਸੁਖਦੇਵ ਸਿੰਘ ਰੋਮੀ ਪੀਏ, ਗੁਰਪ੍ਰੀਤ ਸਿੰਘ ਸੋਢੀ, ਹਰਗੋਪਾਲ ਸਿੰਘ ਰੰਧਾਵਾ, ਨਿਸ਼ਾਨ ਸਿੰਘ ਚਾਹਲ ਹਰਜਿੰਦਰ ਸਿੰਘ ਜਾਹਦਪੁਰ, ਚੇਅਰਮੈਨ ਪਰਮਜੀਤ ਸਿੰਘ ਸੰਧੂ, ਡਾ. ਦਲਜੀਤ ਸਿੰਘ ਬਟਾਲਾ, ਅਵਤਾਰ ਸਿੰਘ ਆਰੇ ਵਾਲੇ, ਮਾਫ ਕਰੋ ਸੁਖਰਾਜ ਸਿੰਘ, ਹਰਜਿੰਦਰ ਸਿੰਘ ਬਮਰਾਹ, ਪਰਮਿੰਦਰ ਸਿੰਘ ਸਦਾ ਰੰਗ, ਸਰਪੰਚ ਗੁਰਮੀਤ ਸਿੰਘ ਲੱਕੀ, ਭੁਪਿੰਦਰ ਸਿੰਘ ਡੀਲਕਸ, ਗੁਰਪ੍ਰੀਤ ਸਿੰਘ ਨੱਤ, ਰਮਨਬੀਰ ਸਿੰਘ ਲੱਧਾ ਮੁੰਡਾ, ਸੁਖਦੇਵ ਸਿੰਘ ਜਾਲੀਆਂ ਨਿਸ਼ਾਨ ਸਿੰਘ ਗੋਲਡੀ ਸਰਪੰਚ ਦਬੁਰਜੀ, ਪਿ੍ੰਸੀਪਲ ਸੁਖਵਿੰਦਰ ਸਿੰਘ ਧਾਲੀਵਾਲ, ਮਿਸਤਰੀ ਸਤਨਾਮ ਸਿੰਘ, ਮਨਜੀਤ ਸਿੰਘ ਮੰਨਾ, ਅਮਰਜੀਤ