27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਕੱਲ੍ਹ ਨਾਲੋਂ ਘਟਿਆ <br/>

ਅਜੀਤ ਡੈਸਕ 30-08-2025
ਬਿਆਸ, 29 ਅਗਸਤ (ਪਰਮਜੀਤ ਸਿੰਘ ਰੱਖੜਾ)-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਵਿਚ ਦਰਿਆ ਰਿਕਾਰਡ ਪੱਧਰ 'ਤੇ ਵਹਿ ਰਹੇ ਹਨ ਅਤੇ ਇਸ ਦੌਰਾਨ ਦਰਿਆਈ ਪਾਣੀ ਦੇ ਪ੍ਰਭਾਵ ਕਾਰਨ ਵੱਖ-ਵੱਖ ਥਾਵਾਂ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ | ਤਾਜ਼ਾ ਸਥਿਤੀ ਬਾਰੇ ਗੱਲ ਕਰਦਿਆਂ, ਬਿਆਸ ਦਰਿਆ ਦੇ ਪਾਣੀ ਦਾ ਪੱਧਰ ਕੱਲ੍ਹ ਦੇ ਮੁਕਾਬਲੇ ਅੱਜ ਘਟਿਆ ਹੋਇਆ ਹੈ | ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਉਮੇਦ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਧਵਾਰ ਨੂੰ ਬਿਆਸ ਦਰਿਆ ਵਿਚ 742.70 ਦੇ ਗੇਜ ਨਾਲ ਇਕ ਲੱਖ 96 ਹਜ਼ਾਰ 47 ਕਿਊਸਿਕ ਸੀ | ਉਨ੍ਹਾਂ ਕਿਹਾ ਕਿ ਕੱਲ ਵੀਰਵਾਰ ਬਿਆਸ ਦਰਿਆ ਦੇ ਵਿਚਕਾਰ ਲਗਾਏ ਗਏ ਗੇਜ ਅਨੁਸਾਰ 743.50 ਪਾਣੀ ਦਾ ਪੱਧਰ ਮਾਪਿਆ ਗਿਆ ਸੀ ਅਤੇ ਨਿਕਾਸ ਪੱਧਰ 2 ਲੱਖ 20,923 ਕਿਊਸਿਕ ਮਾਪਿਆ ਗਿਆ ਸੀ | ਜੋ ਕਿ ਬੀਤੇ ਦਿਨਾਂ ਨਾਲੋਂ ਬਹੁਤ ਜਿਆਦਾ ਸੀ | ਲੇਕਿਨ ਅੱਜ ਸ਼ੁੱਕਰਵਾਰ ਦੁਪਹਿਰ 12 ਵਜੇ ਬਿਆਸ ਦਰਿਆ ਵਿਚ 743.00 ਸੀ ਅਤੇ ਨਿਕਾਸ ਪੱਧਰ 2,08,000 ਕਿਊਸਕ ਸੀ ਅਤੇ ਸ਼ਾਮ 5 ਵਜੇ 742.80 ਗੇਜ ਅਤੇ ਨਿਕਾਸ ਪੱਧਰ 2 ਲੱਖ ਕਿਊਸਿਕ ਸੀ ਸੋ ਕੇ ਬੀਤੇ ਕੱਲ੍ਹ ਨਾਲੋਂ ਘੱਟ ਹੈ | ਉਨ੍ਹਾਂ ਕਿਹਾ ਕਿ ਇਸ ਵੇਲੇ ਪਹਾੜਾਂ ਵਿਚ ਮੀਂਹ ਜਾਰੀ ਹੈ |

ਪਿਛਲੀ ਖ਼ਬਰ ਹੜ੍ਹ ਦਾ ਪਾਣੀ ਕਸਬਾ ਚਮਿਆਰੀ ਤੱਕ ਪਹੁੰਚਿਆ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਪਾਣੀ, ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।