ਮਜੀਠਾ, 29 ਅਗਸਤ (ਮਨਿੰਦਰ ਸਿੰਘ ਸੋਖੀ)-ਕਸਬਾ ਮਜੀਠਾ ਦੀ ਵਾਰਡ ਨੰਬਰ-12, ਗਲੀ ਦਰਜੀਆਂ ਦੇ ਵਸਨੀਕਾਂ ਨੇ ਨਗਰ ਕੌਂਸਲ ਮਜੀਠਾ ਦੇ ਕਾਰਜ ਸਾਧਕ ਅਫਸਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਪਾਸੋਂ ਗਲੀ ਵਿਚਲੇ ਸੀਵਰੇਜ਼ ਦੀ ਸਫਾਈ ਕਰਾਉਣ ਦੀ ਮੰਗ ਕੀਤੀ ਹੈ | ਗਲੀ ਦੇ ਦਰਜਨ ਦੇ ਕਰੀਬ ਵਾਸੀਆਂ ਨੇ ਆਪਣੇ ਦਸਤਖਤਾਂ ਹੇਠ ਇੱਕ ਦਰਖਾਸਤ ਰਹੀ ਨਗਰ ਕੌਂਸਲ ਨੂੰ ਗਲੀ ਦਾ ਸੀਵਰੇਜ਼ ਬੰਦ ਹੋਣ ਤੋਂ ਜਾਣੰੂ ਕਰਾਉਂਦਿਆਂ ਕਿਹਾ ਕਿ ਸੀਵਰੇਜ਼ ਬੰਦ ਹੋਣ ਨਾਲ ਗਲੀ ਵਿਚ ਗੰਦਾ ਪਾਦੀ ਖੜਾ ਰਹਿੰਦਾ ਹੈ | ਜਿਸ ਨਾਲ ਮਹਾਂਮਾਰੀ ਭਿਆਨਕ ਬਿਮਾਰੀਆਂ ਫ਼ੈਲਣ ਦਾ ਖਦਸ਼ਾ ਬਣਿਆ ਹੋਇਆ ਹੈ | ਗਲੀ ਵਿਚਲੇ ਲੋਕਾਂ ਦਾ ਆਉਣਾ ਜਾਣਾ ਵੀ ਮੁਸ਼ਕਿਲ ਹੋਇਆ ਹੈ | ਉਨ੍ਹਾਂ ਦਰਖਾਸਤ ਵਿਚ ਕਿਹਾ ਕਿ ਨਗਰ ਕੌਂਸਲ ਦੇ ਸਫਾਈ ਸੇਵਕ ਨੂੰ ਕਈ ਵਾਰ ਕਿਹਾ ਹੈ ਪਰ ਇਸ ਦਾ ਅਜੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ | ਨਗਰ ਕੌਂਸਲ ਵਲੋਂ ਵੀ ਇਸ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ | ਮੁਹੱਲਾ ਵਾਸੀਆਂ ਨੇ ਕਿਹਾ ਕਿ ਬਰਸਾਤਾਂ ਦਾ ਮੌਸਮ ਹੈ ਸੀਵਰੇਜ਼ ਬੰਦ ਹੋਣ ਕਰਕੇ ਸਾਰਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਜਾ ਰਿਹਾ ਹੈ ਜਿਸ ਨਾਲ ਘਰਾਂ ਅੰਦਰ ਰਹਿਣਾ ਵੀ ਮੁਸ਼ਕਿਲ ਹੈ | ਮੁਹੱਲਾ ਵਾਸੀਆਂ ਨੇੇ ਨਗਰ ਕੌਂਸਲ ਮਜੀਠਾ ਪਾਸੋਂ ਉਨ੍ਹਾਂ ਦੇ ਮੁਹੱਲੇ ਦੇ ਸੀਵਰੇਜ਼ ਦੀ ਸਫਾਈ ਕਰਨ ਦੀ ਮੰਗ ਕੀਤੀ |