ਨਵਾਂ ਪਿੰਡ, 19 ਸਤੰਬਰ (ਜਸਪਾਲ ਸਿੰਘ)-ਝੋਨੇ ਦੀ ਵਾਢੀ ਨੇ ਪੰਜਾਬ ਅੰਦਰ ਪੂਰਾ ਜ਼ੋਰ ਫੜ੍ਹ ਲਿਆ ਹੈ, ਇਸ ਦੇ ਨਾਲ ਹੀ ਕੁਝ ਕਿਸਾਨਾਂ ਦੀ ਝੋਨੇ ਦੇ ਖੇਤਾਂ 'ਚ ਹੀ ਪਰਾਲੀ ਨੂੰ ਅੱਗ ਲਾਏ ਜਾਣ ਦੀ ਕਵਾਇਦ ਵੀ ਨਾਲ ਸ਼ੁਰੂ ਹੋ ਗਈ ਹੈ | ਇਸ 'ਤੇ ਡਾ: ਗੁਰਿੰਦਰ ਸਿੰਘ ਗੁਰੂ ਨਾਨਕ ਹੈਲਥ ਕੇਅਰ ਨਵਾਂ ਪਿੰਡ ਵਲੋਂ ਗਹਿਰੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪਰਾਲੀ ਨੂੰ ਖੇਤ 'ਚ ਸਾੜ੍ਹੇ ਜਾਣ ਨਾਲ ਜਿੱਥੇ ਜ਼ਮੀਨੀ ਉਪਜਾਉ ਤੱਤ ਨਸ਼ਟ ਹੁੰਦੇ ਹਨ | ਇਸ ਤੋਂ ਬਚਾਓ ਲਈ ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅੱਗ ਨਾ ਲਾਏ ਜਾਣ ਦੀ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਨਾਲ ਓਘੇ ਸਮਾਜ ਸੇਵੀ ਮੱਖਣ ਸਿੰਘ ਨਵਾਂ ਪਿੰਡ ਰਿਟਾਇਰਡ ਚੀਫ਼ ਫਾਰਮੇਸੀ ਅਫ਼ਸ਼ਰ ਹਾਜ਼ਰ ਸਨ |