16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਰਕਾਰੀ ਇਮਾਰਤ 'ਤੇ ਮਾੜਾ ਮਟੀਰੀਅਲ ਵਰਤਣ ਕਾਰਨ ਕਿਸਾਨ ਯੂਨੀਅਨ ਵਲੋਂ ਨਾਅਰੇਬਾਜ਼ੀ <br/>

ਅਜੀਤ ਡੈਸਕ 21-09-2025
ਓਠੀਆਂ, 20 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿਛਲੇ ਦੋ ਸਾਲਾਂ ਤੋਂ ਪਾਵਰਕਾਮ ਦੀ ਸਬ ਡਵੀਜ਼ਨ ਜਸਤਰਵਾਲ ਦੀ ਨਵੀਂ ਇਮਾਰਤ ਬਣਾਉਣ ਦਾ ਉਦਘਾਟਨ ਕੀਤਾ ਸੀ | ਸਬ ਡਵੀਜ਼ਨ ਦੀ ਇਮਾਰਤ ਨੂੰ ਬਣਾਉਣ ਦਾ ਕੰਮ ਬਹੁਤ ਢਿੱਲੀ ਰਫਤਾਰ ਵਿਚ ਚੱਲ ਰਿਹਾ ਸੀ ਅਤੇ ਦੋ ਸਾਲਾਂ ਬਾਅਦ ਅੱਜ ਉਸ ਇਮਾਰਤ ਦੀ ਬਿਲਡਿੰਗ ਦਾ ਲੈਂਟਰ ਪਾਉਣ ਵਾਸਤੇ ਜੋ ਸਰੀਆ ਢਾਈ ਐੱਮ. ਐੱਮ. ਦਾ ਬਹੁਤ ਪਤਲਾ ਵਰਤਿਆ ਜਾ ਰਿਹਾ ਸੀ, ਜਦੋਂ ਕਿ ਆਮ ਲੈਂਟਰ ਤਿੰਨ ਐੱਮ. ਐੱਮ. ਦੇ ਸਰੀਏ ਨਾਲ ਪਾਇਆ ਜਾਂਦਾ ਹੈ | ਇਮਾਰਤ ਵਿਚ ਸਹੀ ਸਰੀਆ ਪਾਉਣ ਲਈ ਅੱਜ ਜਮਹੂਰੀ ਕਿਸਾਨ ਸਭਾ ਦੇ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਸਭ ਡਵੀਜ਼ਨ ਜਸਤਰਵਾਲ ਵਿਖੇ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਇਮਾਰਤ ਨੂੰ ਤਿੰਨ ਐੱਮ. ਐੱਮ. ਦੇ ਸਰੀਏ ਨਾਲ ਹੀ ਬਣਾਇਆ ਜਾਵੇ | ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸਤਵਿੰਦਰ ਸਿੰਘ ਓਠੀਆਂ, ਜਗਤਾਰ ਸਿੰਘ ਉਮਰਪੁਰਾ, ਸੁਖਵਿੰਦਰ ਸਿੰਘ ਜਸਕਰਨ ਸਿੰਘ, ਨੰਬਰਦਾਰ ਵਿਰਸਾ ਸਿੰਘ, ਕੁਲਵਿੰਦਰ ਸਿੰਘ, ਜਗਪ੍ਰੀਤ ਸਿੰਘ ਜੋਸ਼, ਨਰਿੰਦਰ ਸਿੰਘ ਸ਼ਹੂਰਾ, ਹਰਦਿਆਲ ਸਿੰਘ ਮਟੀਆ, ਸਾਹਿਬ ਸਿੰਘ ਉਮਰਪੁਰਾ, ਕੁਲਵੰਤ ਸਿੰਘ ਮੁਹਾਰ, ਹਰਦੀਪ ਸਿੰਘ ਓਠੀਆਂ, ਮਲਕੀਤ ਸਿੰਘ, ਮਨਦੀਪ ਸਿੰਘ ਜੋਸ਼ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨੰਬਰਦਾਰ ਅਜੀਤ ਸਿੰਘ ਅਤੇ ਦਲਜੀਤ ਕੌਰ ਕੰਦੋਵਾਲੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ <br/> ਅਗਲੀ ਖ਼ਬਰ ਰਾਜੇਸ਼ ਅਰੋੜਾ, ਕੇਸਰੀ ਨੰਦਨ ਟਰੇਡਿੰਗ ਕੰਪਨੀ ਸਬਜ਼ੀ ਮੰਡੀ ਵੱਲ੍ਹਾ ਨਹੀਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।