25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਇੰਦਰ ਪੰਡੋਰੀ ਦੇ ਗੀਤ 'ਚ ਹਿੰਦੂ ਧਰਮ ਦਾ ਅਪਮਾਨ, ਕਾਨੂੰਨੀ ਨੋਟਿਸ ਭੇਜਿਆ <br/>

ਅਜੀਤ ਡੈਸਕ 30-08-2025
ਪਟਿਆਲਾ, 29 ਅਗਸਤ (ਅ. ਸ. ਆਹਲੂਵਾਲੀਆ)-ਮਸ਼ਹੂਰ ਪੰਜਾਬੀ ਗਾਇਕ ਇੰਦਰ ਪੰਡੋਰੀ ਨੇ 27 ਅਗਸਤ ਨੂੰ ਆਪਣਾ ਨਵਾਂ ਗੀਤ ਰਿਲੀਜ਼ ਕੀਤਾ, ਨੂੰ ਲੈ ਕੇ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ¢ ਰਾਸ਼ਟਰੀ ਪ੍ਰਧਾਨ ਮੋਹਿਤ ਕÏਸ਼ਿਕ ਸ੍ਰੀ ਸਨਾਤਨ ਧਰਮ ਸੇਵਾ ਗਊ ਰਕਸ਼ਕ ਫਾਊਾਡੇਸ਼ਨ ਨੇ ਕਿਹਾ ਕਿ ਇਸ ਗੀਤ ਦੀ ਵੀਡੀਓ ਵਿਚ ਹਿੰਦੂ ਧਰਮ ਦੇ ਪਵਿੱਤਰ ਚਿੰਨ੍ਹਾਂ ਜਿਵੇਂ ਕਿ ਭਗਵੇਂ ਕੱਪੜੇ, ਕਮੰਡਲ ਅਤੇ ਰੁਦਰਕਸ਼ ਨੂੰ ਅਪਮਾਨਜਨਕ ਢੰਗ ਨਾਲ ਦਰਸਾਇਆ ਗਿਆ ਹੈ, ਜੋ ਕਰੋੜਾਂ ਹਿੰਦੂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ | ਇਸ ਤੋਂ ਇਲਾਵਾ ਅਰੁਣ ਭਾਰਦਵਾਜ ਰਾਸ਼ਟਰੀ ਪ੍ਰਧਾਨ, ਰੋਹਿਤ ਸ਼ਰਮਾ ਪੰਜਾਬ ਪ੍ਰਧਾਨ, ਅਮਨ ਸ਼ਰਮਾ ਮੀਡੀਆ ਸੈੱਲ ਇੰਚਾਰਜ ਪੰਜਾਬ, ਦੀਪ ਸ਼ਰਮਾ ਪ੍ਰਧਾਨ ਹਰਿਆਣਾ, ਪ੍ਰੇਮ ਸ਼ਰਮਾ ਹੋਰ ਆਗੂ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਸਨ ਅਤੇ ਸ੍ਰੀ ਪਰਸ਼ੂਰਾਮ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਪੰਜਾਬ ਪਟਿਆਲਾ ਸੰਗਠਨ ਦੇ ਪ੍ਰਧਾਨ ਮੰਗਤ ਰਾਮ ਬਰਸ ਨੇ ਵੀ ਇਸ ਗੀਤ ਦੀ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਵੀਡੀਓ ਸਮਾਜ ਵਿਚ ਧਾਰਮਿਕ ਅਸਹਿਣਸ਼ੀਲਤਾ ਫੈਲਾਉਣ ਦਾ ਕੰਮ ਕਰ ਰਿਹਾ ਹੈ¢ਇਸ ਮਾਮਲੇ 'ਚ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਭਿਸ਼ੇਕ ਨਾਰੰਗ ਦੁਆਰਾ ਇੰਦਰ ਪੰਡੋਰੀ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ |

ਪਿਛਲੀ ਖ਼ਬਰ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਹੜ੍ਹ ਪੀੜਤਾਂ ਲਈ ਰਾਸ਼ਨ ਦਾ ਟਰੱਕ ਕੀਤਾ ਰਵਾਨਾ <br/> ਅਗਲੀ ਖ਼ਬਰ ਹਲਕੇ ਸਨੌਰ ਦੇ ਪਿੰਡਾਂ ਨੂੰ ਡਾ. ਗਾਂਧੀ ਦੀਆਂ ਗਰਾਂਟਾਂ ਨਾਲ ਮਿਲਿਆ ਵਿਕਾਸ ਦਾ ਤੋਹਫ਼ਾ-ਗੁਰਵਿੰਦਰ ਸਿੰਘ ਗੌਰਵ ਸੰਧੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।