25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਵੱਖ-ਵੱਖ ਦਲਿਤ ਜਥੇਬੰਦੀਆਂ ਅਤੇ ਪੀੜਤ ਪਰਿਵਾਰਾਂ ਨੇ ਸਾਂਝੇ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕੈਬਨਿਟ ਮੰਤਰੀਆਂ ਦਾ ਪੁਤਲਾ ਸਾੜਿਆ <br/>

ਅਜੀਤ ਡੈਸਕ 30-08-2025
ਪਟਿਆਲਾ, 29 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪ੍ਰਸ਼ਾਸ਼ਨ ਵਲੋਂ ਦਿੱਤੇ ਗਏ ਕਈ ਵਾਰ ਭਰੋਸੇ ਦੇ ਬਾਵਜੂਦ ਪਿੰਡ ਬਠੋਈ ਕਲਾਂ ਦੇ ਐਸ.ਸੀ. ਭਾਈਚਾਰੇ ਦੀ ਤੀਜੇ ਹਿੱਸੇ ਦੀ ਪੰਚਾਇਤੀ ਸ਼ਾਮਲਾਟ ਜਮੀਨ ਦਾ ਕਬਜਾ ਪ੍ਰਸ਼ਾਸ਼ਨ ਵਲੋਂ ਜਨਰਲ ਕੈਟਾਗਰੀ ਦੇ ਕੁਝ ਲੋਕਾਂ ਕੋਲੋਂ ਨਾ ਦਿਵਾਉਣ ਅਤੇ ਇਨ੍ਹਾਂ ਨਾਜਾਇਜ਼ ਕਬਜਾਧਾਰੀਆਂ ਵਲੋਂ ਮਜ਼ਦੂਰਾਂ, ਐਸ.ਸੀ. ਭਾਈਚਾਰੇ ਨੂੰ ਜਾਤੀ ਸੂਚਕ ਗਾਲਾ ਕੱਢ ਦਲਿਤ ਭਾਈਚਾਰੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲਿਆਂ ਦੀਆਂ ਗਿ੍ਫਤਾਰੀਆਂ ਨਾ ਕੀਤੇ ਜਾਣ ਤੇ ਮਿੱਥੇ ਵੱਖ-ਵੱਖ ਦਲਿਤ ਜੱਥੇਬੰਦੀਆਂ ਦੇ ਆਗੂ ਸੂਬਾ ਪ੍ਰਧਾਨ ਦਰਸ਼ਨ ਸਿੰਘ ਮੈਣ, ਪ੍ਰਧਾਨ ਵਿੱਕੀ ਪਰੋਚਾ, ਸੰਵਿਧਾਨ ਰਕਸ਼ਕ ਮੰਚ ਬੰਨੀਖਹਿਰਾ ਦੀ ਅਗਵਾਈ ਵਿੱਚ ਮਿੰਨੀ ਸਕੱਤਰੇਤ ਵਿਖੇ ਸੜਕ ਜਾਮ ਕਰ ਪੀੜਤਾਂ ਵਲੋਂ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿਸ ਉਪਰਾਂਤ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਅਤੇ ਪੰਚਾਇਤ ਮੰਤਰੀ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਅਜੈਬ ਸਿੰਘ ਬਠੋਈ, ਦਰਸ਼ਨ ਸਿੰਘ ਮੈਣ ਨੇ ਸਾਂਝੇ ਤੌਰ ਤੇ ਕਿਹਾ ਕਿ 4 ਜੂਨ ਨੂੰ ਬੀਡੀਓ ਪਟਿਆਲਾ ਦਫਤਰ ਅੰਦਰ ਪੰਚਾਇਤੀ ਜਮੀਨ ਦੀ ਬੋਲੀ ਦੌਰਾਨ ਐਸ.ਸੀ. ਭਾਈਚਾਰੇ ਦੇ ਹੱਕਾਂ ਤੇ ਡਾਕੇ ਮਾਰਦੇ ਹੋਏ ਦਲਿਤ ਭਾਈਚਾਰੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਜਾਤੀ ਸੂਚਕ ਗਾਲਾਂ ਵੀ ਕੱਢੀਆਂ ਗਈਆਂ ਸਨ | ਵੱਖ-ਵੱਖ ਜੱਥੇਬੰਦੀਆਂ ਵੱਲੋਂ ਜਿਸ ਦੇ ਵਿਰੁੱਧ ਸੰਘਰਸ਼ ਕਰਨ ਦੇ ਨਤੀਜੇ ਵਜੋਂ ਐਸ.ਸੀ.ਐਸ.ਟੀ. ਐਕਟ ਅਧੀਨ ਦੋਸ਼ੀਆਂ ਵਿਰੁੱਧ ਪਰਚੇ ਦਰਜ ਹੋਏ ਪਰ ਇਹਨਾਂ ਦੀ ਅੱਜ ਤੱਕ ਗਿ੍ਫਤਾਰੀਆਂ ਨਹੀਂ ਹੋਈਆਂ ਅਤੇ ਨਾ ਹੀ ਪੀੜਤ ਪਰਿਵਾਰਾਂ ਨੂੰ ਉਨ੍ਹਾਂ ਦੇ ਤੀਜੇ ਹਿੱਸੇ ਦੀ ਜਮੀਨ ਦੇ ਕਬਜੇ ਇਨ੍ਹਾਂ ਤੋਂ ਛੱਡਵਾ ਕੇ ਦਿੱਤੇ ਗਏ | ਜਿਸ ਕਾਰਨ ਸਮੂੰਹ ਐਸ.ਸੀ. ਸਮਾਜ ਵਿੱਚ ਭਾਰੀ ਰੋਸ ਦੀ ਲਹਿਰ ਚੱਲ ਰਹੀ ਹੈ | ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਬਠੋਈ ਕਲਾਂ ਦੇ ਐਸ.ਸੀ. ਭਾਈਚਾਰੇ ਨੂੰ ਇਨਸਾਫ ਨਾ ਮਿਲਿਆ ਤਾਂ ਪੰਜਾਬ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਪੁਤਲੇ ਸਾੜ ਕੇ ਵੱਡੇ ਪੱਧਰ ਤੇ ਰੋਸ ਮੁਜਾਹਰੇ ਕੀਤੇ ਜਾਣਗੇ ਅਤੇ ਜਿਹੜੇ ਪਰਿਵਾਰ ਸ਼ਾਮਲਾਟ ਜਮੀਨਾ ਦੇ ਕਬਜਿਆਂ ਤੋਂ ਵਾਂਝੇ ਹਨ ਉਹ ਭੁੱਖ ਹੜਤਾਲ ਤੇ ਬੈਠਣ ਲਈ ਮਜ਼ਬੂਰ ਹੋਣਗੇ | ਇਸ ਮੌਕੇ ਬੱਬੂ ਚੌਹਾਨ, ਬੁੱਢਾ ਦਲ ਦੇ ਬਾਬਾ ਰਾਜ ਸਿੰਘ ਮਹੰਤ, ਬਾਬਾ ਅਮਰੀਕ ਸਿੰਘ ਮਹੰਤ, ਬੰਨੀ ਖਹਿਰਾ, ਦਰਸ਼ਨ ਸਿੰਘ ਬਖਸ਼ੀਵਾਲਾ, ਮਾਸਟਰ ਗੁਰਬਚਨ ਸਿੰਘ, ਸ਼ੇਰ ਸਿੰਘ ਨਰਹਾਲੀ, ਮੁਖਤਿਆਰ ਸਿੰਘ ਨੰਬਰਦਾਰ, ਨੈਬ ਸਿੰਘ, ਹੰਸ ਰਾਜ, ਬਿਰੂ ਬਠੋਈ, ਨੈਬ ਸਿੰਘ ਪੰਚ, ਦਲਬੀਰ ਸਿੰਘ, ਬਲਕਾਰ ਸਿੰਘ, ਕੁਲਦੀਪ ਸਿੰਘ, ਬਿੰਦਰ ਸਿੰਘ, ਰਾਮ ਕਿਸ਼ਨ, ਨਛੱਤਰ ਸਿੰਘ, ਜੈਰਾਮ, ਕਰਮਜੀਤ ਕੌਰ ਪੰਚ, ਕੇਵਲ ਸਿੰਘ, ਕਰਮ ਸਿੰਘ, ਸੰਤ ਸਿੰਘ, ਕਾਕਾ ਸਿੰਘ, ਕਰਨ ਰਾਜਪੂਤ, ਦੀਪਕ ਸਿੰਘ ਨਿਆਲ, ਗੋਲੂ ਬਾਣਵਾਲਾ, ਸੁਖਬੀਰ ਸਿੰਘ ਆਦਿ ਹਾਜਰ ਸਨ¢

ਪਿਛਲੀ ਖ਼ਬਰ ਵੋਟਰ ਸੂਚੀਆਂ ਦੀ ਸੁਧਾਈ ਲਈ ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ 3 ਸਤੰਬਰ ਤੱਕ ਵਧਾਈ-ਟਿਵਾਣਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਹੜ੍ਹ ਪੀੜਤ ਰਾਜਾਂ ਦੀ ਮਦਦ ਲਈ ਅੱਗੇ ਆਉਣ : ਡਾ. ਬਲਬੀਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।