16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਬਲਾਕ ਪਟਿਆਲਾ-3 ਦੇ 'ਸੈਲਫ਼ ਨਾਮੀਨੇਸ਼ਨ' ਤਹਿਤ 15 ਸਕੂਲਾਂ ਨੇ ਵਧਾਇਆ ਮਾਣ- ਬੀ. ਪੀ. ਈ. ਓ. ਜਸਵਿੰਦਰ ਸਿੰਘ

ਅਜੀਤ ਡੈਸਕ 21-09-2025
ਪਟਿਆਲਾ, 20 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੀ ਕੁਆਲਟੀ ਵਧਾਉਣ ਲਈ ਤੀਜੀ ਤੋਂ ਅੱਠਵੀਂ ਜਮਾਤ ਤੱਕ 'ਮਿਸ਼ਨ ਸਮਰੱਥ 3.0' ਆਰੰਭੀ ਗਈ | ਮਿਸ਼ਨ ਅਧੀਨ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ੇ ਸੰਬੰਧੀ ਵਿਭਾਗ ਵਲੋਂ ਵਿਦਿਆਰਥੀਆਂ ਲਈ ਟੀਚੇ ਤੈਅ ਕੀਤੇ ਗਏ, ਜਿਨ੍ਹਾਂ ਨੂੰ ਮੁੱਖ ਰੱਖ ਕੇ ਅਧਿਆਪਕਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਸੀ | ਬੀ.ਪੀ.ਈ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਅਗਸਤ ਦੇ ਆਰੰਭ ਵਿਚ ਵਿਭਾਗ ਵਲੋਂ ਵੱਖ-ਵੱਖ ਵਿਸ਼ਿਆਂ ਵਿਚ 70 ਫੀਸਦੀ ਤੋਂ ਵੱਧ ਟੀਚਾ ਪ੍ਰਾਪਤ ਕਰਨ ਵਾਲੇ ਸਕੂਲਾਂ ਨੂੰ ਖ਼ੁਦ ਦੀ ਨਾਮੀਨੇਸ਼ਨ ਲਈ ਪ੍ਰੇਰਿਤ ਕੀਤਾ ਗਿਆ | ਇਸ ਤਹਿਤ ਬਲਾਕ ਪਟਿਆਲਾ-3 ਦੇ 19 ਸਕੂਲ ਮੁਖੀਆਂ ਨੇ ਆਪਣੇ ਸਕੂਲਾਂ ਦੀ 'ਸੈਲਫ਼ ਨਾਮੀਨੇਸ਼ਨ' ਭੇਜੀ |
ਹੈਡਕੁਆਰਟਰ ਦੀਆਂ ਹਦਾਇਤਾਂ ਮੁਤਾਬਿਕ ਬਣਾਈਆਂ ਟੀਮਾਂ ਨੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੀ ਟੈਸਟਿੰਗ ਕੀਤੀ | ਇਨ੍ਹਾਂ ਟੀਮਾਂ ਦੁਆਰਾ ਕੀਤੀ ਗਈ ਟੈਸਟਿੰਗ ਦੇ ਨਤੀਜੇ ਅਨੁਸਾਰ ਬਲਾਕ ਪਟਿਆਲਾ-3 ਦੇ 15 ਸਕੂਲਾਂ ਦਾ ਨਤੀਜਾ 70 ਫੀਸਦੀ ਤੋਂ ਵੱਧ ਪਾਇਆ ਗਿਆ | ਇਹ ਸਕੂਲ ਸੁਲਤਾਨਪੁਰ, ਖੂੰਹਟੀ ਛੰਨਾ, ਚੁਹੜਪੁਰ ਖੁਰਦ, ਬੀਬੀਪੁਰ, ਦਦਹੇੜਾ ਬਸਤੀ, ਰੱਖੜਾ ਪੁਰਾਣਾ, ਰੱਖੜਾ ਨਵਾਂ, ਕਾਠਮੱਠੀ, ਰੋੜਗੜ੍ਹ, ਧਰਮਕੋਟ, ਹਿਰਦਾਪੁਰ, ਖੇੜੀ ਮਾਨੀਆਂ, ਦੁਘਾਟ, ਉੱਚਾ ਗਾਉਂ, ਰÏਣੀ ਹਨ | ਇਨ੍ਹਾਂ ਵਿਚੋਂ ਚੂਹੜਪੁਰ ਖੁਰਦ, ਅਸਾਹਿਬਪੁਰਾ, ਹਿਰਦਾਪੁਰ ਅਤੇ ਖੇੜੀ ਮਾਨੀਆਂ ਸਕੂਲਾਂ ਦਾ ਨਤੀਜਾ ਤਿੰਨੋਂ ਵਿਸ਼ਿਆਂ ਵਿੱਚ 70 ਫੀਸਦੀ ਦੇ ਟੀਚੇ ਨੂੰ ਪ੍ਰਾਪਤ ਕੀਤਾ | ਜਸਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਬਲਾਕ ਦੇ ਸਾਰੇ ਅਧਿਆਪਕ ਬਹੁਤ ਮਿਹਨਤ ਨਾਲ਼ ਸੇਵਾਵਾਂ ਦੇ ਰਹੇ ਹਨ | ਅਧਿਆਪਕਾਂ ਨੇ ਹਮੇਸ਼ਾ ਆਪਣੀ ਮਿਹਨਤ ਨਾਲ਼ ਹਰੇਕ ਇਵੈਂਟ ਵਿਚ ਬਲਾਕ ਦਾ ਮਾਣ ਵਧਾਇਆ, ਜਿਸ ਕਾਰਨ ਬਲਾਕ ਦੇ ਸਕੂਲਾਂ ਅਤੇ ਅਧਿਆਪਕਾਂ ਦੀ ਵਿਲੱਖਣ ਪਹਿਚਾਣ ਹੈ | ਸਨਮਾਨ ਸਮਾਰੋਹ ਸਮੇਂ ਬਲਾਕ ਦੇ ਸਾਰੇ ਸੀ ਐਚ ਟੀਜ਼, ਸਾਰੇ ਸਕੂਲਾਂ ਦੇ ਇੰਚਾਰਜਜ਼ ਅਤੇ ਟੀਮ ਮੇਂਬਰਜ਼ ਸ਼ਾਮਿਲ ਸਨ |
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਤੀਰ ਅੰਦਾਜ਼ੀ 'ਚ ਜਿੱਤੇ ਸੋਨੇ ਤੇ ਕਾਂਸੀ ਦੇ ਤਗਮੇ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਸੰਤ ਕੰਬਲੀ ਵਾਲਾ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮੱਗਰੀ ਦੇ ਦੋ ਟਰੱਕ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।