ਘੱਗਰ 'ਚ ਹੜ੍ਹਾਂ ਨਾਲ ਪਏ ਪਾੜ ਨੂੰ ਜਲਦ ਪੂਰਿਆ ਜਾਏ- ਚੰਦੂਮਾਜਰਾ
ਅਜੀਤ ਡੈਸਕ
21-09-2025
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਘੱਗਰ ਦੀ ਮਾਰ ਕਰਕੇ ਜੰਡਮਗੌਲੀ ਅਤੇ ਨੇੜਲੇ ਪਿੰਡਾਂ ਦੀਆਂ ਜ਼ਮੀਨਾਂ ਵਿਚ ਵੱਡਾ ਮਾਤਰਾ ਵਿਚ ਗਾਰ ਭਰੀ ਹੋਈ ਹੈ | ਜਿਸ ਕਰਕੇ ਪੱਕਣ ਨੇੜੇ ਪੁੱਜੀਆਂ ਫ਼ਸਲਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨਦਾਇਕ ਹੈ | ਉਨ੍ਹਾਂ ਆਖਿਆ ਕਿ ਇਨ੍ਹਾਂ ਪਿੰਡਾਂ ਵਿਚ ਡਰੇਨ ਪੁੱਟਣ ਵਾਲਾ ਕੰਮ ਵੀ ਅਧੂਰਾ ਪਿਆ ਹੈ ਅਤੇ ਜੇਸੀਬੀ ਨਾਲ ਪੁੱਟੀ ਗਈ ਡਰੇਨ ਦਾ ਪ੍ਰਸ਼ਾਸਨ ਵਲੋਂ ਇਕ ਵੀ ਪੈਸਾ ਨਹੀਂ ਦਿੱਤਾ ਗਿਆ | ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਮਸਲਾ ਡਿਪਟੀ ਕਮਿਸ਼ਨਰ ਪਟਿਆਲਾ ਦੇ ਧਿਆਨ ਵਿਚ ਲਿਆਂਦਾ ਜਾਵੇਗਾ | ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਘੱਗਰ ਦਾ ਪਾਣੀ ਇਨ੍ਹਾਂ ਪਿੰਡਾਂ ਵਿਚ ਜਾਣ ਨਾਲ ਜਿੱਥੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉੱਥੇ ਵੱਡੇ ਪੱਧਰ 'ਤੇ ਘਰ ਵੀ ਨੁਕਸਾਨੇ ਗਏ | ਉਨ੍ਹਾਂ ਕਿਹਾ ਕਿ ਪੰਜਾਬ ਜਾਂ ਤਾਂ ਆਪਣੀ ਕੋਈ ਖੇਤੀ ਬੀਮਾ ਯੋਜਨਾ ਤਿਆਰ ਕਰੇ ਜਾਂ ਫਿਰ ਪੰਜਾਬ ਆਪਣੀਆਂ ਸ਼ਰਤਾਂ ਤਹਿਤ ਪ੍ਰਧਾਨ ਮੰਤਰੀ ਖੇਤੀ ਬੀਮਾ ਯੋਜਨਾ ਵਿਚ ਸ਼ਾਮਿਲ ਹੋਏ | ਇਸ ਮੌਕੇ ਭੁਪਿੰਦਰ ਸਿੰਘ ਸੇਖੂਪੁਰ ਹਲਕਾ ਇੰਚਾਰਜ ਘਨੌਰ, ਲਾਲ ਸਿੰਘ ਮਰਦਾਂਪੁਰ, ਪੰਡਿਤ ਬਲਦੇਵ ਰਾਮ ਅਤੇ ਹੋਰ ਵਰਕਰ ਮੌਜੂਦ ਸਨ |