16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਫਾਈ ਸਾਡੀ ਜ਼ਿੰਮੇਵਾਰੀ ਹੈ ਤੇ ਰੁੱਖ ਲਗਾਉਣਾ ਸਾਡਾ ਭਵਿੱਖ-ਰਾਜੇਸ਼ ਕੁਮਾਰ

ਅਜੀਤ ਡੈਸਕ 21-09-2025
ਰਾਜਪੁਰਾ, 20 ਸਤੰਬਰ (ਜੀ.ਪੀ. ਸਿੰਘ)-ਸਥਾਨਕ ਰੇਲਵੇ ਸਟੇਸ਼ਨ ਰਾਜਪੁਰਾ ਵਿਖੇ ਸਵੱਛ ਉਤਸਵ ਪ੍ਰੋਗਰਾਮ ਤਹਿਤ ਸਫਾਈ ਅਤੇ ਹਰਿਆਵਲੀ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਰਾਜੇਸ਼ ਕੁਮਾਰ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਪੁੱਜੇ ਅਤੇ ਉਨ੍ਹਾਂ ਵਲੋਂ ਸਟੇਸ਼ਨ 'ਤੇ ਪੌਦੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਏ ਇਕ ਸੁੱਚੇ ਤੇ ਹਰੇਭਰੇ ਭਾਰਤ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਆਪਣੇ ਸੰਬੋਧਨ 'ਚ ਰਾਜੇਸ਼ ਕੁਮਾਰ ਨੇ ਕਿਹਾ ਕਿ ਸਫਾਈ ਸਾਡੀ ਜ਼ਿੰਮੇਵਾਰੀ ਹੈ ਤੇ ਰੁੱਖ ਲਗਾਉਣਾ ਸਾਡਾ ਭਵਿੱਖ ਸੁਨਹਿਰਾ ਕਰਨ ਦਾ ਸਭ ਤੋਂ ਵੱਡਾ ਤੋਹਫ਼ਾ ਹੈ | ਰੇਲਵੇ ਸਟੇਸ਼ਨ ਸਮਤੇ ਹੋਰ ਜਨਤਕ ਸਥਾਨਾਂ 'ਤੇ ਸਵੱਛਤਾ ਅਤੇ ਹਰਿਆਵਲ ਸਿਰਫ਼ ਸੁੰਦਰਤਾ ਹੀ ਨਹੀਂ ਵਧਾਉਂਦੀ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣਦੀ ਹੈ | ਇਸ ਦੋਰਾਨ ਸਮੂਹ ਰੇਲਵੇ ਸਟਾਫ ਵੱਲੋਂ ਰਾਜੇਸ਼ ਕੁਮਾਰ ਵਾਈਸ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਨੂੰ ਸਿਰਪਾਓ ਆ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਟੇਸ਼ਨ ਮਾਸਟਰ ਰਜਨੀਸ਼ ਕੁਮਾਰ, ਹੈਲਥ ਇੰਸਪੈਕਟਰ ਨਿਸ਼ੂ ਸ਼ਰਮਾ, ਆਰ.ਪੀ.ਐੱਫ. ਇੰਸਪੈਕਟਰ ਗੁਲਸ਼ਨ ਸਤੀਜਾ, ਸਹਾਇਕ ਥਾਣੇਦਾਰ ਆਈ.ਐੱਲ. ਕਿ੍ਸ਼ਨ, ਉੱਘੇ ਸਮਾਜ ਸੇਵੀ ਨਵਜੋਤ ਬਾਜਵਾ, ਪੱਪੂ ਨੰਦਾ, ਰਾਕੇਸ਼ ਮੈਨਰੋ, ਚਰਨ ਦਾਸ, ਗੁਰਬਚਨ ਸਿੰਘ, ਰਜਿੰਦਰ ਪੁਰੀ, ਰਾਜ ਕੁਮਾਰ ਅਤੇ ਸਮੂਹ ਸਟਾਫ ਸਮਾਜ ਸੇਵਕਾਂ ਅਤੇ ਸਥਾਨਕ ਨਾਗਰਿਕ ਵੀ ਮੌਜੂਦ ਸਨ |
ਪਿਛਲੀ ਖ਼ਬਰ ਮੁਸਲਿਮ ਫ਼ਰੰਟ ਦਾ ਤਹਿਸੀਲ ਪ੍ਰਧਾਨ ਬਣਨ 'ਤੇ ਸੋਨੰੂ ਖਾਨ ਦਾ ਕੀਤਾ ਸਨਮਾਨ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਬਕਾਇਆ ਜਾਰੀ ਕਰੇ ਸਰਕਾਰ-ਪ੍ਰਧਾਨ ਸੋਨੀਆ ਰਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।