ਰੋਟਰੀ ਕਲੱਬ ਗ੍ਰੇਟਰ ਰਾਜਪੁਰਾ ਵਲੋਂ ਦੰਦਾਂ ਦਾ ਨਿਰੀਖਣ ਕੈਂਪ ਤੇ ਬੂਟੇ ਲਗਾਉਣ ਦੀ ਮੁਹਿੰਮ
ਅਜੀਤ ਡੈਸਕ
21-09-2025
ਇਸ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ 'ਚ ਇਹ ਕੈਂਪ ਦੰਦਾ ਦੇ ਰੋਗਾਂ ਦਾ ਕੈਂਪ ਲਗਾਇਆ ਗਿਆ | ਜਿਸ ਵਿਚ ਡਾ. ਨਵਦੀਪ ਵਾਲੀਆ ਨੇ ਵਿਸ਼ੇਸ਼ ਯੋਗਦਾਨ ਦਿੰਦਿਆਂ 58 ਵਿਦਿਆਰਥੀਆਂ ਦੀ ਡੈਂਟਲ ਜਾਂਚ ਕੀਤੀ ਗਈ | ਬੱਚਿਆਂ ਨੂੰ ਦੰਦਾ ਦੇ ਬੁਰਸ਼ ਅਤੇ ਟੂਥਪੇਸਟ ਵੰਡੇ ਗਏ ਅਤੇ ਮੂੰਹ ਦੀ ਸਿਹਤ ਅਤੇ ਬਚਾਅ ਸੰਬੰਧੀ ਸਿੱਖਿਆ ਦਿੱਤੀ ਗਈ | ਇਸੇ ਤਰ੍ਹਾਂ ਪਿੰਡ ਦੇ ਸਰਕਾਰੀ ਹਾਈ ਸਕੂਲ 'ਚ ਬੂਟੇ ਲਗਾਉਣ ਦੀ ਮੁਹਿੰਮ ਅਗਵਾਈ ਰੋਟੇਰੀਅਨ ਰਤਨ ਸ਼ਰਮਾ ਨੇ ਕੀਤੀ | ਜਿਸ ਵਿਚ ਰੋਟੇਰੀਅਨ ਮਾਨ ਸਿੰਘ ਅਤੇ ਅਧਿਆਪਕ ਸੰਜੈ ਗਰੋਵਰ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਇਸ ਦੌਰਾਨ 31 ਸਜਾਵਟੀ ਅਤੇ ਫਲਦਾਰ ਪੌਦੇ ਲਗਾਏ ਗਏ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ | ਇਨ੍ਹਾਂ ਪ੍ਰੋਜੈਕਟਾਂ 'ਚ ਰੋਟੇਰੀਅਨ ਈਸ਼ਵਰ ਲਾਲ, ਰੋਟੇਰੀਅਨ ਰਤਨ ਸ਼ਰਮਾ, ਰੋਟੇਰੀਅਨ ਮਾਨ ਸਿੰਘ ਅਤੇ ਰੋਟੇਰੀਅਨ ਓ.ਪੀ. ਆਰਿਆ ਸਮੇਤ ਸਥਾਨਕ ਭਾਈਚਾਰੇ ਨੇ ਉਤਸ਼ਾਹ ਨਾਲ ਭਾਗ ਲਿਆ |