16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਲੈਕਚਰਾਰਾਂ ਨੂੰ ਬਦਲੀਆਂ ਲਈ ਇਕ ਮੌਕਾ ਦਿਤਾ ਜਾਵੇ-ਅਧਿਆਪਕ ਦਲ ਪੰਜਾਬ

ਅਜੀਤ ਡੈਸਕ 21-09-2025
ਪਟਿਆਲਾ, 20 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਅਧਿਆਪਕ ਦਲ ਪੰਜਾਬ ਜ਼ਿਲ੍ਹਾ ਪਟਿਆਲਾ ਇਕਾਈ ਦੀ ਜ਼ਰੂਰੀ ਮੀਟਿੰਗ ਪ੍ਰਧਾਨ ਤਰਨਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਅਧਿਆਪਕ ਦਲ ਸਿਖਿਆ ਮੰਤਰੀ ਤੋਂ ਮੰਗ ਕਰਦਾ ਹੈ ਕਿ 2024 ਵਿਚ ਮਾਸਟਰ ਕੇਡਰ ਤੋਂ ਤਰੱਕੀ ਦੇ ਕੇ ਬਣਾਏ ਗਏ ਲੈਕਚਰਾਰ ਨੂੰ ਇਸ ਵਾਰ ਬਦਲੀਆਂ ਲਈ ਇਕ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ ਕਿਉਂਕਿ ਜਦੋਂ ਇਨ੍ਹਾਂ ਨੂੰ ਤਰੱਕੀ ਉਪਰੰਤ ਸਟੇਸ਼ਨ ਦੀ ਪਸੰਦ ਕਰਵਾਈ ਗਈ ਸੀ ਤਾਂ ਸਿੱਖਿਆ ਵਿਭਾਗ ਨੇ ਇਨ੍ਹਾਂ ਨੂੰ ਬਹੁਤ ਦੂਰ-ਦੂਰ ਸਟੇਸ਼ਨ ਦਿੱਤੇ ਸਨ ਅਤੇ ਨੇੜੇ ਨੇੜੇ ਦੇ ਸਟੇਸ਼ਨ ਸੂਚੀ ਵਿਚ ਵਿਖਾਏ ਹੀ ਨਹੀਂ ਗਏ ਸਨ | ਇਹ ਸਾਰੇ 25-25 ਸਾਲ ਦੀ ਨੌਕਰੀ ਉਪਰੰਤ ਬਹੁਤ ਮੁਸ਼ਕਲ ਨਾਲ ਤਰੱਕੀ ਲੈ ਕੇ ਲੈਕਚਰਾਰ ਬਣੇ ਸਨ ਅਤੇ ਬਹੁਤ ਜ਼ਿਆਦਾ ਅਧਿਆਪਕ ਸੇਵਾਮੁਕਤ ਦੇ ਨੇੜੇ ਹਨ ਤੇ ਬਹੁਤਿਆਂ ਦੀਆਂ ਪਰਿਵਾਰਕ ਮਜ਼ਬੂਰੀਆਂ ਵੀ ਸਨ | ਉਨ੍ਹਾਂ ਮੰਗ ਕੀਤੀ ਕਿ ਸਿਖਿਆ ਮੰਤਰੀ ਨੂੰ ਇਨ੍ਹਾਂ ਸਾਰੇ ਲੈਕਚਰਾਰ ਨੂੰ ਬਦਲੀਆਂ ਲਈ ਇਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਿਖਿਆ ਮੰਤਰੀ ਇਨ੍ਹਾਂ ਨੂੰ ਬਦਲੀਆਂ ਲਈ ਵਿਸ਼ੇਸ਼ ਮੌਕਾ ਦੇ ਕੇ ਇਨ੍ਹਾਂ ਦੀ ਫ਼ਰਿਆਦ ਜ਼ਰੂਰ ਸੁਣਨਗੇ | ਇਸ ਮੀਟਿੰਗ ਵਿਚ ਤਰਨਜੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਬਲਜੀਤ ਕੁਮਾਰ, ਪ੍ਰਵੀਨ ਕੁਮਾਰ, ਇਕਬਾਲ ਮੁਹੰਮਦ ਸਮੇਤ ਬਹੁਤ ਸਾਰੇ ਅਧਿਆਪਕਾਂ ਨੇ ਹਿੱਸਾ ਲਿਆ |
ਪਿਛਲੀ ਖ਼ਬਰ ਮਾਰਕੀਟ ਕਮੇਟੀ ਚੇਅਰਮੈਨ ਜਰਨੈਲ ਸਿੰਘ ਮੰਨੂ ਨੇ ਹਾਦਸਾਗ੍ਰਸਤ ਕਿਸਾਨਾਂ ਨੂੰ ਜਾਰੀ ਕੀਤੀ ਮੁਆਵਜ਼ਾ ਰਾਸ਼ੀ ਅਗਲੀ ਖ਼ਬਰ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਪੁਲਿਸ ਚੌਕੀ ਗਲਵੱਟੀ ਦੇ ਮੁਖੀ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।