16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕਰੀਅਰ ਮਾਰਗਦਰਸ਼ਨ ਕੌਂਸਲਿੰਗ ਸੈਸ਼ਨ ਕਰਵਾਇਆ

ਅਜੀਤ ਡੈਸਕ 21-09-2025
ਸਮਾਣਾ, 20 ਸਤੰਬਰ (ਸਾਹਿਬ ਸਿੰਘ)-ਐੱਸ.ਆਰ.ਐੱਸ. ਵਿੱਦਿਆਪੀਠ ਸਮਾਣਾ ਵਲੋਂ ਆਪਣੇ ਵਿਦਿਆਰਥੀਆਂ ਲਈ ਇਕ ਕਰੀਅਰ ਮਾਰਗ ਦਰਸਨ ਕੌਂਸਲਿੰਗ ਸੈਸਨ ਕਰਵਾਇਆ ਗਿਆ | ਇਸ ਸੈਸਨ ਦੀ ਮੇਜ਼ਬਾਨੀ ਪ੍ਰਸਿੱਧ ਸ਼ਖ਼ਸੀਅਤ ਮਾਨਿਕ ਰਾਜ ਸਿੰਗਲਾ ਵਲੋਂ ਕੀਤੀ ਗਈ | ਸੈਸਨ ਦੌਰਾਨ ਸਿੰਗਲਾ ਨੇ ਵਿਦਿਆਰਥੀਆਂ ਨਾਲ ਕੀਮਤੀ ਜਾਣਕਾਰੀ ਅਤੇ ਮਾਰਗ ਦਰਸਨ ਸਾਂਝਾ ਕੀਤਾ, ਜਿਸ ਨਾਲ ਉਨ੍ਹਾਂ ਨੂੰ ਆਪਣੇ ਭਵਿੱਖੀ ਰੁਝਾਨ ਅਤੇ ਕੈਰੀਅਰ ਦੀ ਦਿਸਾ ਸਮਝਣ ਵਿਚ ਮਦਦ ਮਿਲੇਗੀ | ਸਕੂਲ ਦੀ ਉਪ ਚੇਅਰਮੈਨ ਮਿਸ ਸਮਿਧਾ ਸਿੰਗਲਾ ਅਤੇ ਪਿ੍ੰਸੀਪਲ ਮਿਸ ਮਿਲੀ ਬੋਸ ਨੇ ਮਾਨਿਕ ਰਾਜ ਸਿੰਗਲਾ ਦਾ ਸਨਮਾਨ ਕੀਤਾ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਬਣਾਉਣ ਵਿਚ ਕਰੀਅਰ ਮਾਰਗ ਦਰਸਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ | ਇਸ ਸੈਸਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖੀ ਕਰੀਅਰ ਸੰਬੰਧੀ ਸੋਚ-ਵਿਚਾਰ ਅਤੇ ਫ਼ੈਸਲਾ ਕਰਨ ਦੇ ਯੋਗ ਬਣਾਉਣਾ ਸੀ | ਵਿਦਿਆਰਥੀਆਂ ਨੇ ਸ੍ਰੀ ਸਿੰਗਲਾ ਦੀ ਮੁਹਾਰਤ ਅਤੇ ਮਾਰਗਦਰਸ਼ਨ ਤੋਂ ਕਾਫੀ ਲਾਭ ਪ੍ਰਾਪਤ ਕੀਤਾ |
ਪਿਛਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਪੀਲ 'ਤੇ ਲੋੜਵੰਦਾਂ ਲਈ ਹਲਕਾ ਸਨੌਰ ਦੀ ਸੰਗਤ ਆਈ ਅੱਗੇ ਅਗਲੀ ਖ਼ਬਰ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।