ਫ਼ਰੀਦਕੋਟ, 30 ਅਗਸਤ (ਜਸਵੰਤ ਸਿਘ ਪੁਰਬਾ)-ਦਸਮੇਸ਼ ਕਾਨਵੈਂਟ ਸਕੂਲ ਭਾਣਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਬੱਚਿਆਂ ਦਾ ਨੈਤਿਕ ਸਿੱਖਿਆ ਦਾ ਇਮਤਿਹਾਨ ਲਿਆ ਗਿਆ | ਪ੍ਰੀਖਿਆ 'ਚ ਦਰਜਾ ਪਹਿਲਾ 'ਚ ਨਰਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਬਾਲ ਵਿਰਸਾ ਕਿਤਾਬ 'ਚੋਂ ਪ੍ਰਸ਼ਨ ਪੁੱਛੇ ਗਏ | ਦੂਜੇ ਦਰਜੇ 'ਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਕੋਲੋਂ ਤੇਗ ਬਹਾਦਰ ਸਿਮਰੀਐ ਪੁਸਤਕ 'ਚੋਂ ਪ੍ਰਸ਼ਨ ਪੁੱਛੇ ਗਏ | ਇਨ੍ਹਾਂ ਪ੍ਰਸ਼ਨਾਂ ਤੇ ਉੱਤਰ ਵਿਦਿਆਰਥੀਆਂ ਨੇ ਓ. ਐਮ. ਆਰ. ਸੀਟ 'ਤੇ ਭਰੇ | ਇਸ ਇਮਤਿਹਾਨ 'ਚ ਸਕੂਲ ਦੇ 125 ਤੋਂ ਉੱਪਰ ਵਿਦਿਆਰਥੀਆਂ ਨੇ ਹਿੱਸਾ ਲਿਆ | ਸਕੂਲ ਦੇ ਬੱਚਿਆਂ ਦਾ ਭਰਪੂਰ ਉਤਸ਼ਾਹ ਦੇਖ ਕੇ ਚੇਅਰਮੈਨ ਕਰਨਵੀਰ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਸੁਰਜੀਤ ਕੌਰ ਨੇ ਇਮਤਿਹਾਨ ਲੈਣ ਆਈ ਟੀਮ ਮੈਂਬਰ ਭਾਰਤ ਭੂਸ਼ਨ ਪੱਤਰਕਾਰ ਤੇ ਹਰਪ੍ਰੀਤ ਸਿੰਘ ਦਾ ਧੰਨਵਾਦ ਕੀਤਾ |