18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੰਜਾਬ 'ਆਪ' ਦੀ ਹਕੀਕਤ ਦੋ ਸਾਲਾਂ 'ਚ ਸਮਝ ਗਿਆ, ਦਿੱਲੀ ਨੂੰ ਦਸ ਸਾਲ ਲੱਗੇ-ਰਵਿੰਦਰ ਡਾਲਵੀ

ਅਜੀਤ ਡੈਸਕ 31-08-2025
ਮੰਡੀ ਕਿੱਲਿਆਂਵਾਲੀ, 30 ਅਗਸਤ (ਪ. ਪ.)-ਕਾਂਗਰਸ ਪਾਰਟੀ 'ਕੈਪਟਨਸ਼ਾਹੀ' ਰਾਜ ਹੰਢਾਉਣ ਮਗਰੋਂ 2022 ਦੀ ਵੱਡੀ ਹਾਰ ਨੂੰ ਭੁੱਲ ਕੇ ਮੁੜ ਸੱਤਾ ਪ੍ਰਾਪਤੀ ਲਈ ਮੁੜ ਸਿਆਸੀ ਜ਼ਮੀਨ ਲਈ ਹੱਥ-ਪੈਰ ਮਾਰ ਰਹੀ ਹੈ | ਪਾਰਟੀ ਵਲੋਂ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਸਰਗਰਮੀਆਂ ਸਿਖ਼ਰ 'ਤੇ ਹਨ | ਹਲਕਾ ਲੰਬੀ ਦੇ ਸਰਹੱਦੀ ਕਸਬਾ ਮੰਡੀ ਕਿੱਲਿਆਂਵਾਲੀ 'ਚ ਹਲਕਾ ਪੱਧਰੀ ਵਰਕਰ ਮੀਟਿੰਗ ਹੋਈ, ਜਿਸ ਵਿਚ ਕਾਂਗਰਸ ਦੇ ਕੌਮੀ ਸਕੱਤਰ ਤੇ ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਰਵਿੰਦਰ ਉੱਤਮ ਰਾਓ ਡਾਲਵੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਹਲਕਾ ਲੰਬੀ ਦੇ ਸੀਨੀਅਰ ਕਾਂਗਰਸੀ ਆਗੂ ਫ਼ਤਹਿ ਸਿੰਘ ਬਾਦਲ ਵਰਕਰਾਂ ਦੇ ਵੱਡੇ ਲਾਮ-ਲਸ਼ਕਰ ਨਾਲ ਪੁੱਜੇ, ਜਿਸ ਸਦਕਾ ਮੀਟਿੰਗ ਭਰਵੇਂ ਵਰਕਰ ਸੰਮੇਲਨ ਦਾ ਰੂਪ ਧਾਰ ਗਈ | ਵੱਖ-ਵੱਖ ਬੁਲਾਰਿਆਂ ਨੇ ਪਾਰਟੀ ਮਜ਼ਬੂਤੀ 'ਤੇ ਜ਼ੋਰ ਦਿੱਤਾ ਗਿਆ | ਸਹਿ-ਇੰਚਾਰਜ ਰਵਿੰਦਰ ਡਾਲਵੀ ਨੇ ਕਿਹਾ ਕਿ ਕਾਂਗਰਸ ਦੀ ਅਸਲ ਰੀੜ੍ਹ ਦੀ ਹੱਡੀ ਵਰਕਰ ਹਨ, ਜਿਨ੍ਹਾਂ ਦੀ ਬਦੌਲਤ ਦੇਸ਼ 'ਚ ਰਾਜਨੀਤਿਕ ਤੇ ਸੰਪਰਦਾਇਕ ਚੁਣੌਤੀਆਂ ਦੇ ਬਾਵਜੂਦ ਕਾਂਗਰਸ ਦਾ ਵਜੂਦ ਕਾਇਮ ਹੈ | ਉਨ੍ਹਾਂ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਦੀ 'ਬੀ-ਟੀਮ' ਦੱਸਦੇ ਦੋਸ਼ ਲਾਗਇਆ ਕਿ ਦਿੱਲੀ ਦੀ ਸੱਤਾ ਖੁੱਸਣ ਉਪਰੰਤ ਕੇਜਰੀਵਾਲ ਮਾਨਸਿਕ ਸੰਤੁਲਨ ਗੁਆ ਬੈਠੇ ਹਨ | ਡਾਲਵੀ ਨੇ ਕਿਹਾ ਕਿ ਪੰਜਾਬ ਦੀ ਅਕਲਮੰਦ ਜਨਤਾ ਨੇ ਦੋ ਸਾਲਾਂ 'ਚ ਹੀ 'ਆਪ' ਦੀ ਹਕੀਕਤ ਪਛਾਣ ਲਈ, ਜਦ ਕਿ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ ਇਨ੍ਹਾਂ ਦੇ ਝੂਠਾਂ ਨੂੰ ਸਮਝਣ 'ਚ ਦਹਾਕਾ ਲੱਗ ਗਏ | ਉਨ੍ਹਾਂ 2027 ਵਿਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਲਈ ਵਰਕਰਾਂ ਨੂੰ ਇਕਜੁਟਤਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ | ਸੀਨੀਅਰ ਨੇਤਾ ਫ਼ਤਿਹ ਸਿੰਘ ਬਾਦਲ ਨੇ ਕਿਹਾ ਕਿ ਸੱਤਾ ਪ੍ਰਾਪਤੀ ਲਈ ਮਜ਼ਬੂਤ ਜਥੇਬੰਦਕ ਢਾਂਚਾ ਤੇ ਕਾਰਕੁਨਾਂ ਦੀ ਸਰਗਰਮੀ ਬੇਹੱਦ ਜ਼ਰੂਰੀ ਹੈ, ਤਦ ਹੀ ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦਾਂ ਤੇ ਸੂਬੇ ਵਿਚ ਕਾਂਗਰਸ ਸਰਕਾਰ ਬਣ ਸਕੇਗੀ | ਹਲਕਾ ਇੰਚਾਰਜ ਜਗਪਾਲ ਸਿੰਘ ਅਬੁੱਲਖੁਰਾਣਾ ਨੇ ਕਿਹਾ ਕਿ 'ਆਪ' ਦੀ ਹਕੂਮਤ ਨੇ ਪੰਜਾਬ ਨੂੰ ਵੱਡੇ ਕਰਜ਼ੇ ਵਿਚ ਡੁੱਬੋ ਦਿੱਤਾ ਹੈ ਅਤੇ ਸੂਬੇ ਦਾ ਹਰ ਵਰਗ ਬੇਹੱਦ ਦੁਖੀ ਹੈ | ਅਜਿਹੇ 'ਚ ਕਾਂਗਰਸ ਨੂੰ ਇੱਕਜੁਟ ਹੋ ਕੇ ਹੀ ਲੋਕਾਂ ਨੂੰ ਬਿਹਤਰ ਬਦਲ ਦੇਣਾ ਹੋਵੇਗਾ | ਇਸ ਮੌਕੇ ਪੰਜਾਬ ਕਾਂਗਰਸ ਦੇ ਬੁਲਾਰੇ ਹਰਦੀਪ ਸਿੰਘ ਕਿੰਗਰਾ, ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਬਿੱਟੂ, ਸੀਨੀਅਰ ਆਗੂ ਨਰਿੰਦਰ ਕਾਉਣੀ, ਬਲਜੀਤ ਚਹਿਲ ਤੇ ਗੁਰਜੰਟ ਬਰਾੜ ਨੇ ਵੀ ਵਿਚਾਰ ਰੱਖੇ |
ਪਿਛਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਦੀ ਵਿਦਿਆਰਥਣ ਨੇ ਪੀ. ਟੀ. ਈ. 'ਚ 90 ਸਕੋਰ ਕੀਤੇ ਹਾਸਿਲ ਅਗਲੀ ਖ਼ਬਰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪੰਜਾਬ ਵਾਸੀ ਲੈ ਰਹੇ-ਪ੍ਰਕਾਸ਼ ਸਿੰਘ ਸੇਵੇਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।