ਧਰਮਕੋਟ, 30 ਅਗਸਤ (ਪਰਮਜੀਤ ਸਿੰਘ)-ਧਰਮਕੋਟ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਤੰਬਰ ਮਹੀਨੇ ਦੇ ਰਾਸ਼ਨ ਵੰਡ ਸਮਾਰੋਹ ਤਹਿਤ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ | ਸੰਸਥਾ ਦੇ ਪ੍ਰਧਾਨ ਗੌਰਵ ਸ਼ਰਮਾ ਨੇ ਦੱਸਿਆ ਕਿ ਅਸੀਂ ਪਿਛਲੇ ਕਈ ਸਾਲਾ ਤੋਂ ਹਰ ਮਹੀਨੇ 5 ਗਰੀਬ (ਵਿਧਵਾ) ਪਰਿਵਾਰਾਂ ਨੂੰ ਰਾਸ਼ਨ ਦਿੰਦੇ ਹਾਂ ਪਰ ਇਸ ਮਹੀਨੇ 15 ਹੋਰ ਲੋੜਵੰਦ ਪਰਿਵਾਰ ਨੂੰ ਇਕ ਮਹੀਨੇ ਲਈ ਅਲੱਗ ਰਾਸ਼ਨ ਦਿੱਤਾ ਗਿਆ ਜੋ ਬਹੁਤ ਜ਼ਿਆਦਾ ਜ਼ਰੂਰਤਮੰਦ ਸਨ ਇਸ ਵਾਰ ਰਾਸ਼ਨ ਵੰਡ ਦੀ ਸੇਵਾ ਹਰਪ੍ਰੀਤ ਸਿੰਘ ਕੈਨੇਡਾ ਦੇ ਪਰਿਵਾਰ ਵਲੋਂ ਕੀਤੀ ਗਈ | ਇਸ ਮੌਕੇ ਪ੍ਰਾਜੈਕਟ ਇੰਚਾਰਜ ਗੌਰਵ ਡਾਬਰਾ, ਰੁਪਿੰਦਰ ਸਿੰਘ ਰਿੰਪੀ ਤੇ ਵਾਈਸ ਪ੍ਰਧਾਨ ਨਵਦੀਪ ਅਹੂਜਾ ਬਬਲੂ ਹਾਜ਼ਰ ਸਨ | ਸੰਸਥਾ ਦੇ ਸੈਕਟਰੀ ਡਾਕਟਰ ਹਰਮੀਤ ਸਿੰਘ ਲਾਡੀ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਲਈ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ |