18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਮੀਟਿੰਗ

ਅਜੀਤ ਡੈਸਕ 31-08-2025
ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਰਜਿ: ਮੋਗਾ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਦਾਨੀ ਤੇ ਵਾਈਸ ਚੇਅਰਮੈਨ ਵੀ. ਪੀ. ਸੇਠੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ 6 ਸਤੰਬਰ ਦੀ ਥਾਂ ਹੁਣ 13 ਸਤੰਬਰ ਨੂੰ ਸ਼ਾਮ 5 ਵਜੇ ਹੋਟਲ ਪਾਰਕ ਰਿਜੈਂਸੀ ਵਿਖੇ ਹੋਵੇਗੀ | ਇਹ ਮੀਟਿੰਗ ਮੌਜੂਦਾ ਹੜ੍ਹਾਂ ਕਾਰਨ ਮੁਲਤਵੀ ਕੀਤੀ ਗਈ ਹੈ | ਮੀਟਿੰਗ 'ਚ ਰੋਬੋਟਿਕ ਗੋਡੇ ਬਦਲਣ ਦੇ ਸਰਜਨ ਡਾ. ਮੋਹਿਤ ਗੁਪਤਾ ਸਿਹਤ ਸੰਭਾਲ ਬਾਰੇ ਵਿਸਥਾਰ ਨਾਲ ਚਾਨਣਾ ਪਾਉਣਗੇ | ਜਸਵੰਤ ਸਿੰਘ ਦਾਨੀ ਨੇ ਦੱਸਿਆ ਕਿ ਸੀਨੀਅਰ ਸਿਟੀਜ਼ਨ ਨੂੰ ਰੇਲਵੇ ਵਿਚ 50 ਫ਼ੀਸਦੀ ਛੋਟ ਲੈਣ ਲਈ ਬੇਨਤੀ ਪੱਤਰ ਕੇਂਦਰ ਸਰਕਾਰ ਪਾਸ ਭੇਜਿਆ ਜਾਵੇਗਾ ਤੇ ਛੋਟ ਦੁਬਾਰਾ ਬਹਾਲ ਕਰਵਾਈ ਜਾਵੇਗੀ | ਮੋਗਾ ਵਿਖੇ ਆਯੁਸ਼ ਹਸਪਤਾਲ ਜਲਦੀ ਸ਼ੁਰੂ ਕਰਵਾਉਣ ਲਈ ਸੁਸਾਇਟੀ ਦਾ ਵਫ਼ਦ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲੇਗਾ | ਉਨ੍ਹਾਂ 70 ਸਾਲ ਤੋਂ ਵੱਧ ਉਮਰ ਵਾਲੇ ਸੀਨੀਅਰ ਸਿਟੀਜ਼ਨਾਂ ਨੂੰ ਹੈਲਥ ਕਾਰਡ ਬਣਾਉਣ ਲਈ ਵੀ ਕਿਹਾ | ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਦੇ ਆਈ. ਡੀ. ਕਾਰਡ ਜਲਦੀ ਬਣਾਏ ਜਾਣਗੇ | ਸੀਨੀਅਰ ਸਿਟੀਜ਼ਨ ਲਈ ਪਹਿਲ ਦੇਣ ਵਾਸਤੇ ਸਰਕਾਰੀ ਹਸਪਤਾਲ 'ਚ ਵਿਵਸਥਾ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਮੰਗਲਵਾਰ ਤੇ ਸਨਿੱਚਰਵਾਰ ਸਪੈਸ਼ਲ ਓ. ਪੀ. ਡੀ. ਸੀਨੀਅਰ ਸਿਟੀਜ਼ਨ ਲਈ ਸ਼ੁਰੂ ਕਰਵਾਈ ਜਾਵੇਗੀ | ਪ੍ਰਧਾਨ ਜਸਵੰਤ ਸਿੰਘ ਦਾਨੀ ਨੇ ਹੜ੍ਹ ਪੀੜਤਾਂ ਲਈ ਮਦਦ ਕਰਨ ਵਾਸਤੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ | ਮੀਟਿੰਗ 'ਚ ਲੀਗਲ ਐਡਵਾਈਜ਼ਰ ਵਿਜੇ ਧੀਰ, ਵਾਈਸ ਪ੍ਰਧਾਨ ਕੇਵਲ ਬਾਂਸਲ, ਫਾਈਨੈਂਸ ਸੈਕਟਰੀ ਦਿਆਲ ਸਿੰਘ, ਐਸ. ਕੇ. ਬਾਂਸਲ ਐਨ. ਜੀ. ਓ. ਕੋਆਰਡੀਨੇਟਰ, ਵਾਈਸ ਪ੍ਰਧਾਨ ਸੁਮਨ ਕਾਂਤ ਵਿਜ, ਚੀਫ਼ ਪੈਟਰਨ ਕੇਵਲ ਸਿੰਘ ਸਾਬਕਾ ਐਮ. ਪੀ., ਰਾਜੇਸ਼ ਕੁਮਾਰ ਬੱਬੂ, ਅਮਰਜੀਤ ਸਿੰਘ ਜੁਆਇੰਟ ਸੈਕਟਰੀ, ਰਾਜੇਸ਼ ਕੁਮਾਰ, ਸਤਵੰਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਰੀਅਰ ਜ਼ੋਨ ਦੇ ਵਿਦਿਆਰਥੀ ਨੇ ਹਾਸਿਲ ਕੀਤੇ ਆਈਲਟਸ 'ਚੋਂ 6.5 ਬੈਂਡ ਅਗਲੀ ਖ਼ਬਰ ਭਿੰਡਰ ਕਲਾਂ ਸਕੂਲ 'ਚ ਬਲਾਕ ਪੱਧਰੀ ਫੁੱਟਬਾਲ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।