ਜੈਤੋ, 20 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਇੱਥੋਂ ਪੰਜ ਕਿੱਲੋਮੀਟਰ ਦੂਰ ਕੋਟਕਪੂਰਾ ਰੋਡ 'ਤੇ ਸਥਿਤ ਪਿੰਡ ਗੁਰੂ ਕੀ ਢਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੋਦਾ ਤਾਲ ਪਾ: ਦਸਵੀਂ ਗੁਰੂ ਕੀ ਢਾਬ ਵਿਖੇ ਸਾਲਾਨਾ ਜੋੜ ਮੇਲੇ 'ਚ ਕਥਾ ਵਾਚਕ, ਢਾਡੀ ਅਤੇ ਕਵੀਸ਼ਰੀ ਆਦਿ ਜਥਿਆਂ ਵਲੋਂ ਗੁਰੂ ਸਾਹਿਬ ਦੇ ਜੀਵਨ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ | ਗੁਰਦੁਆਰਾ ਸਾਹਿਬ ਦੇ ਰਸੀਵਰ/ਮੈਨੇਜਰ ਡਾ. ਜਸਪਾਲ ਸਿੰਘ ਨੇ ਦੱਸਿਆ ਕਿ 16 ਸਤੰਬਰ ਨੂੰ ਨਗਰ ਕੀਰਤਨ ਸਜਾਇਆ ਗਿਆ, 17 ਸਤੰਬਰ ਨੂੰ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਢਾਡੀ, ਕਵੀਸ਼ਰੀ, ਕਥਾ ਵਾਚਕ ਗੁਰੂ ਸਾਹਿਬ ਦੇ ਦਰਸਾਏ ਮਾਗਰ 'ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਆ ਗਿਆ | ਸਮਾਗਮ ਵਿਚ ਜਥੇਦਾਰ ਸ਼ੇਰ ਸਿੰਘ ਮੰਡਵਾਲਾ ਜਰਨਲ ਸਕੱਤਰ ਸ਼ੋ੍ਰਮਣੀ ਪ੍ਰਬੰਧਕ ਕਮੇਟੀ, ਮਨਤਾਰ ਸਿੰਘ ਬਰਾੜ ਮੈਂਬਰ ਕੋਰ ਕਮੇਟੀ ਤੇ ਮੈਂਬਰ ਵਰਕਿੰਗ ਕਮੇਟੀ ਸ਼ੋਮਣੀ ਅਕਾਲੀ ਦਲ (ਬ), ਸੂਬਾ ਸਿੰਘ ਬਾਦਲ ਇੰਚਾਰਜ ਹਲਕਾ ਜੈਤੋ ਸ਼ੋਮਣੀ ਅਕਾਲੀ ਦਲ (ਬ), ਸ਼ੋ੍ਰਮਣੀ ਕਮੇਟੀ ਦੇ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ ਜੈਤੋ ਦੇ ਇੰਚਾਰਜ ਸੰਤ ਰਿਸ਼ੀ ਰਾਮ, ਸਾਬਕਾ ਸਰਪੰਚ ਹਰਚਰਨ ਸਿੰਘ ਬਾਠ ਕਰੀਰਵਾਲੀ ਅਤੇ ਗੁਰਮੀਤ ਸਿੰਘ ਬਰਾੜ ਕਰੀਰਵਾਲੀ ਆਦਿ ਸਮਾਗਮ ਵਿਚ ਪਹੁੰਚੇ | ਮੇਲੇ ਦੌਰਾਨ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲ ਦੇ ਕਰੀਬ 700 ਬੱਚਿਆਂ ਨੇ ਦਸਤਾਰ, ਗੁਰਬਾਣੀ ਕੰਠ ਤੇ ਸੰੁਦਰ ਲਿਖਾਈ ਦੇ ਮੁਕਾਬਲਿਆਂ ਵਿਚ ਭਾਗ ਲਿਆ ਤੇ ਵਧੀ ਪੁਜ਼ੀਸ਼ਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਧਾਰਮਿਕ ਸਮਾਗਮਾਂ ਵਿਚ ਪੰਥ ਦੇ ਮਹਾਨ ਵਿਦਵਾਨ, ਜਥੇਦਾਰ ਸਿੰਘ ਸਾਹਿਬਾਨ, ਕਥਾ ਵਾਚਕ, ਰਾਗੀ ਸਾਹਿਬਾਨ, ਕਵੀਸ਼ਰ ਜਥੇ, ਢਾਡੀ ਜਥੇ, ਗਿਆਨੀ ਸਰਬਜੀਤ ਸਿੰਘ ਛੋਟੀਆਂ ਕਥਾ ਵਾਚਕ, ਭਾਈ ਭੁਪਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ, ਗਿਆਨੀ ਸਿਮਰਨਜੀਤ ਸਿੰਘ ਟੋਹਾਣੇ ਵਾਲੇ, ਭਾਈ ਚਾਨਣ ਸਿੰਘ ਬੀ.ਏ. ਸੂਰਵਿੰਡ ਕਵੀਸ਼ਰ ਜਥਾ, ਬਾਬਾ ਗੁਰਪਾਲ ਸਿੰਘ ਰਾਜਸਥਾਨ ਵਾਲੇ, ਗਿਆਨੀ ਸੁਰਿੰਦਰ ਸਿੰਘ ਜਥਾ ਪ੍ਰਮੇਸ਼ਰ ਦੁਆਰ, ਗਿਆਨੀ ਹਰਪ੍ਰੀਤ ਸਿੰਘ ਕਥਾ ਵਾਚਕ ਸ੍ਰੀ ਅੰਮਿ੍ਤਸਰ ਸਾਹਿਬ, ਭਾਈ ਗੁਰਪ੍ਰੀਤ ਸਿੰਘ, ਭਾਈ ਪਰਮਜੀਤ ਸਿੰਘ (ਜਵੱਦੀ ਟਕਸਾਲ), ਗਿਆਨੀ ਅਵਤਾਰ ਸਿੰਘ ਘਰਿਆਲਾ ਪ੍ਰਚਾਰਕ (ਗੁਰੂ ਕੀ ਢਾਬ), ਗਿਆਨੀ ਗੁਰਜੀਤ ਸਿੰਘ ਪਟਿਆਲਾ ਕਥਾ ਵਾਚਕ, ਗਿਆਨੀ ਹਰਜਿੰਦਰ ਸਿੰਘ ਗੋਸਪੁਰ, ਭਾਈ ਦਇਆ ਸਿੰਘ ਕਵੀਸ਼ਰ ਜਥਾ, ਭਾਈ ਰਮਨਦੀਪ ਸਿੰਘ ਦੀਵਾਨਾ ਢਾਡੀ ਜਥਾ ਅਤੇ ਗਿਆਨੀ ਬੁੱਧ ਸਿੰਘ ਜੀ ਕਥਾ ਵਾਚਕ ਆਦਿ ਕਥਾ ਵਾਚਕ ਨੇ ਸੰਗਤਾਂ ਨੂੰ ਨਿਹਾਲ ਕੀਤਾ | ਉਨ੍ਹਾਂ ਦੱਸਿਆ ਕਿ ਸਮਾਗਮ ਦੇ ਆਖਰੀ ਦਿਨ ਅੰਮਿ੍ਤ ਸੰਚਾਰ ਹੋਇਆ ਜਿਸ ਵਿਚ 127 ਗੁਰੂ ਵਾਲੇ ਬਣੇ | ਇਸ ਸਮਾਗਮ ਦੀ ਸਮਾਪਤੀ ਉਪਰੰਤ ਮੇਲੇ 'ਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਬਰਗਾੜੀ, ਰਾਜਪਾਲ ਸਿੰਘ ਡੇਲਿਆਂਵਾਲੀ, ਸਾਬਕਾ ਕੌਂਸਲਰ ਜਸਪਾਲ ਸਿੰਘ ਕਾਂਟਾ, ਜਗਰੂਪ ਸਿੰਘ ਬਰਾੜ ਜੈਤੋ, ਬਲਵੰਤ ਸਿੰਘ ਕਰੀਰਵਾਲੀ, ਸਤਵਿੰਦਰ ਸਿੰਘ ਬਰਾੜ ਰੋੜੀਕਪੂਰਾ, ਅਮਨਦੀਪ ਸਿੰਘ ਮੰਨੂ ਵਾੜਾ ਭਾਈਕਾ, ਮੇਜਰ ਸਿੰਘ ਗੋਂਦਾਰਾ ਡੇਲਿਆਂਵਾਲੀ, ਪਿ੍ਥੀਪਾਲ ਸਿੰਘ ਰਾਮੇਆਣਾ, ਗੁਰਦੁਆਰਾ ਸਾਹਿਬ ਦੇ ਸਾਬਕਾ ਰਸੀਵਰ ਲਖਵਿੰਦਰ ਸਿੰਘ ਲੱਖਾ, ਗੁਰਮੇਲ ਸਿੰਘ ਬਰਾੜ ਰੋੜੀਕਪੂਰਾ, ਗੁਰਮੀਤ ਸਿੰਘ ਬਰਾੜ ਜੈਤੋ, ਮੁਕੰਦ ਸਿੰਘ ਸਰਾਵਾਂ, ਸਾਬਕਾ ਕੌਂਸਲਰ ਜਸਵੰਤ ਸਿੰਘ ਰਾਮਗੜ੍ਹੀਆ, ਸਾਬਕਾ ਪ੍ਰਧਾਨ ਗੁਰਪ੍ਰੇਮ ਸਿੰਘ ਗੁਰੂ ਕੀ ਢਾਬ, ਲੋਕਲ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਸਾਬਕਾ ਪ੍ਰਧਾਨ ਕਾਕੂ ਸਿੰਘ ਖ਼ਾਲਸਾ, ਅਮਰੀਕ ਸਿੰਘ ਬਰਾੜ ਰਾਮੇਆਣਾ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਸੁਖਜਿੰਦਰ ਸਿੰਘ ਧਾਲੀਵਾਲ ਰਾਮੇਆਣਾ, ਸਾਬਕਾ ਕੌਂਸਲਰ ਰਛਪਾਲ ਸਿੰਘ
ਕਾਕਾ, ਮਨਜਿੰਦਰ ਸਿੰਘ ਹੈਪੀ ਰੋਮਾਣਾ, ਪ੍ਰੀਤਮ ਸਿੰਘ ਕੋਠੇ ਕੇਹਰ ਸਿੰਘ ਵਾਲੇ, ਗੁਰਦੇਵ ਸਿੰਘ ਮੱਤਾ, ਨਿਰਭੈ ਸਿੰਘ, ਰਾਜ ਸਿੰਘ, ਗੁਰਦੇਵ ਸਿੰਘ, ਪ੍ਰਚਾਰਕ ਭਾਈ ਅਵਤਾਰ ਸਿੰਘ ਹੈਡ ਪ੍ਰਚਾਰਕ ਗੁਰਦੁਆਰਾ ਸਾਹਿਬ ਗੁਰੂ ਕੀ ਢਾਬ, ਗੁਰਸਾਗਰ ਸਿੰਘ ਐਡੀਸ਼ਨਲ ਮੈਨੇਜਰ, ਲਖਵੀਰ ਸਿੰਘ ਬਰਾੜ ਐਡੀਸ਼ਨਲ ਮੈਨੇਜਰ ਜਸਵਿੰਦਰ ਸਿੰਘ ਹੈੱਡ ਗ੍ਰੰਥੀ, ਭਗਤ ਸਿੰਘ ਸਟੋਰ ਕੀਪਰ, ਕੁਲਬੀਰ ਸਿੰਘ ਰਾਗੀ, ਰਜਿੰਦਰ ਸਿੰਘ ਫ਼ੌਜੀ ਡੋਡ ਰਿਕਾਰਡ ਕੀਪਰ, ਗੁਰਦੇਵ ਸਿੰਘ, ਗੁਰਮੀਤ ਸਿੰਘ ਰੋੜੀਕਪੂਰਾ, ਮੰਦਰ ਸਿੰਘ, ਰਾਜ ਸਿੰਘ ਅਤੇ ਗੁਰਦੇਵ ਸਿੰਘ ਆਦਿ ਹਾਜ਼ਰ ਸਨ |
ਇਤਿਹਾਸਕ ਗੁਰਦੁਆਰਾ ਗੁਰੂ ਕੀ ਢਾਬ ਦਾ ਸਾਲਾਨਾ ਜੋੜ ਮੇਲਾ ਸਮਾਪਤ <br/>
ਅਜੀਤ ਡੈਸਕ
21-09-2025