21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਛੱਜੂ ਰਾਮ ਬਾਂਸਲ ਸਾਬਕਾ ਐਮ.ਸੀ ਨੇ ਉਦਮ ਕਲੱਬ ਜੈਤੋ ਨੂੰ ਟਰੈਕਟਰ ਲਈ 75 ਹਜ਼ਾਰ ਰੁਪਏ ਸੌਂਪੇ <br/>

ਅਜੀਤ ਡੈਸਕ 21-09-2025
ਜੈਤੋ, 20 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਉਦਮ ਕਲੱਬ ਜੈਤੋ ਅਤੇ ਬਲਿਹਾਰ ਫ਼ਾਊਾਡੇਸ਼ਨ ਵਲੋਂ ਜੈਤੋ ਸ਼ਹਿਰ 'ਚ ਮਿਸ਼ਨ ਹਰਿਆਲੀ ਦੇ ਮੱਦੇਨਜ਼ਰ ਪਿਛਲੇ ਕਈ ਸਾਲਾਂ ਤੋਂ ਬੂਟੇ ਲਗਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ | ਹੁਣ ਤੱਕ ਲਗਪਗ 20 ਹਜ਼ਾਰ ਤੋਂ ਉੱਪਰ ਬੂਟੇ ਲਗਾ ਕੇ ਪਾਲੇ ਜਾ ਚੁੱਕੇ ਹਨ ਅਤੇ ਇਹ ਸੇਵਾ ਨਿਰੰਤਰ ਜਾਰੀ ਹੈ | ਉੱਦਮ ਕਲੱਬ ਜੈਤੋ ਦੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਦੱਸਿਆ ਕਿ ਕਲੱਬ ਨੇ ਪੌਦਿਆਂ ਨੂੰ ਪਾਣੀ ਪਾਉਣ ਲਈ ਪਿਛਲੇ ਸਾਲ ਇਕ ਵੱਡੀ ਪਾਣੀ ਵਾਲੀ ਟੈਂਕੀ ਦਾ ਪ੍ਰਬੰਧ ਤਾਂ ਆਪਣੀ ਟੀਮ ਦੇ ਸਹਿਯੋਗ ਨਾਲ ਕਰ ਲਿਆ ਸੀ ਪਰ ਇਸ ਪਾਣੀ ਵਾਲੀ ਵੱਡੀ ਟੈਂਕੀ ਨੂੰ ਵੱਖ-ਵੱਖ ਜਗ੍ਹਾ 'ਤੇ ਲਿਜਾਣ ਲਈ ਟਰੈਕਟਰ ਦੀ ਬਹੁਤ ਜ਼ਰੂਰਤ ਸੀ | ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਉੱਦਮ ਕਲੱਬ ਜੈਤੋ ਨੇ ਇਕ ਪੁਰਾਣੇ ਟਰੈਕਟਰ ਨੂੰ ਖਰੀਦਣ ਦੀ ਯੋਜਨਾ ਬਣਾਈ ਤਾਂ ਸਮਾਜ ਸੇਵੀ ਛੱਜੂ ਰਾਮ ਬਾਂਸਲ ਸਾਬਕਾ ਕੌਂਸਲ ਜੈਤੋ ਨੇ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਡ ਅਤੇ ਜਨਮ ਦਿਨ ਦੀ ਖੁਸ਼ੀ ਮੌਕੇ ਉੱਦਮ ਕਲੱਬ ਜੈਤੋ ਨੂੰ ਟਰੈਕਟਰ ਖਰੀਦਣ ਲਈ 75 ਹਜ਼ਾਰ ਰੁਪਏ ਦਾਨ ਕੀਤੇ ਅਤੇ ਟਰੈਕਟਰ ਦਾ ਉਦਘਾਟਨ ਵੀ ਕੀਤਾ | ਇਸ ਦੌਰਾਨ ਦਾਣਾ ਮੰਡੀ ਜੈਤੋ ਵਿਖੇ ਉਨ੍ਹਾਂ ਦਾਨ ਕੀਤੇ ਨੌ ਟ੍ਰੀ ਗਾਰਡਾਂ ਵਿਚ ਮੈਡੀਕਲ ਵਾਲੇ ਬਹੁਤ ਹੀ ਸੁੰਦਰ ਬੂਟੇ ਵੀ ਲਗਵਾਏ | ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਬਲਵਿੰਦਰ ਸਿੰਘ ਨੂੰ ਇਲਾਜ ਲਈ 5100 ਰੁਪਏ ਦਾਨ ਵੀ ਕੀਤੇ | ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਜੰਗ ਸਿੰਘ, ਚੇਅਰਮੈਨ ਰੇਸ਼ਮ ਸਿੰਘ ਬਰਾੜ, ਸੁਰਿੰਦਰਪਾਲ ਸਿੰਘ ਸ਼ਰਮਾ ਝੱਖੜਵਾਲਾ ਨੇ ਸਨਮਾਨ ਚਿੰਨ੍ਹ ਤੇ ਯਾਦਗਾਰੀ ਚਿੰਨ੍ਹ ਦੇ ਕੇ ਛੱਜੂ ਰਾਮ ਬਾਂਸਲ ਨੂੰ ਸਨਮਾਨਿਤ ਕੀਤਾ | ਉੱਦਮ ਕਲੱਬ ਜੈਤੋ ਦੇ ਅਹੁਦੇਦਾਰ ਮਾਸਟਰ ਸਵਰਨਜੀਤ ਸਿੰਘ, ਜਗਦੇਵ ਸਿੰਘ ਢੱਲਾ, ਤੀਰਥ ਸਿੰਘ ਸਦਿਓੜਾ, ਸਿਹਤ ਵਿਭਾਗ ਜੈਤੋ ਦੇ ਫ਼ਾਰਮਾਸਿਸਟ ਜਸਕਰਨ ਸਿੰਘ, ਜਸਵਿੰਦਰ ਸਿੰਘ ਪ੍ਰਧਾਨ ਨਗਰ ਸੁਧਾਰ ਕਮੇਟੀ ਜੈਤੋ, ਜਗਜੀਤ ਸਿੰਘ, ਮਾਸਟਰ ਮੰਗਤ ਲਾਲ ਸ਼ਰਮਾ, ਭਿੰਦਰ ਸਿੰਘ ਬਰਾੜ, ਲਾਡੀ, ਰਾਜਵਿੰਦਰ ਸਿੰਘ ਆਗੂ ਬਲਿਹਾਰ ਫਾਊਾਡੇਸ਼ਨ ਜੈਤੋ, ਮਹਿੰਦਰ ਸਿੰਘ ਭਰੀ, ਡਾ. ਬਲਜੀਤ ਸਿੰਘ, ਬੱਚੇ ਤਨਵੀਰ ਸਿੰਘ ਅਤੇ ਸੰਤੁਸ਼ਟ ਧੀਰ ਨੇ ਛੱਜੂ ਰਾਮ ਬਾਂਸਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਵਿਆਹ ਦੀ ਗੋਲਡਨ ਜੁਬਲੀ ਵਰੇ੍ਹਗੰਢ ਦੀਆਂ ਮੁਬਾਰਕਾਂ ਦਿੱਤੀਆਂ |

ਪਿਛਲੀ ਖ਼ਬਰ 69ਵੀਆਂ ਜ਼ਿਲ੍ਹਾ ਪੱਧਰੀ ਖੇਡਾਂ 'ਚ ਫ਼ੇਬਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ <br/> ਅਗਲੀ ਖ਼ਬਰ ਗੁਰਬਾਣੀ ਕੰਠ ਮੁਕਾਬਲਿਆਂ 'ਚ ਦਸਮੇਸ਼ ਸਕੂਲ ਦੇ ਵਿਦਿਆਰਥੀ ਜੇਤੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।