ਕੋਟਕਪੂਰਾ, 20 ਸਤੰਬਰ (ਮੋਹਰ ਸਿੰਘ ਗਿੱਲ)-ਬਲਕਾਰ ਸਿੰਘ ਵਿਰਕ ਅਤੇ ਦੀਦਾਰ ਸਿੰਘ ਵਿਰਕ ਸਾਬਕਾ ਸਰਪੰਚ ਦੇ ਸਤਿਕਾਰਤ ਮਾਤਾ ਅਤੇ ਯੂਥ ਆਗੂ ਯਾਦਵੀਰ ਸਿੰਘ ਵਿਰਕ ਦੇ ਦਾਦੀ ਸਰਦਾਰਨੀ ਨਿਰੰਜਨ ਕੌਰ (90) ਪਤਨੀ ਸਵ. ਸੁਰਜਨ ਸਿੰਘ ਵਿਰਕ ਸਾਬਕਾ ਸਰਪੰਚ ਪਿੰਡ ਮੋਰਾਂਵਾਲੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ | ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮੋਰਾਂਵਾਲੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ | ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨੇ ਬੇਹੱਦ ਗ਼ਮਗੀਨ ਮਾਹੌਲ 'ਚ ਮਾਤਾ ਨਿਰੰਜਨ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ ਜਨਰਲ ਸਕੱਤਰ ਐਸ.ਜੀ.ਪੀ.ਸੀ, ਸਾਬਕਾ ਸਰਪੰਚ ਹਰਦੀਪ ਸਿੰਘ ਮਿਸ਼ਰੀਵਾਲਾ, ਗੁਰਬਿੰਦਰ ਸਿੰਘ ਮੰਡ ਵਾਲਾ, ਸ਼ਨੀ ਸੰਧੂ ਕਲੇਰ, ਗੁਰਬਖ਼ਸ਼ ਸਿੰਘ ਧੂੜਕੋਟ, ਜਗਤਾਰ ਸਿੰਘ ਪੱਕਾ, ਬਲਜੀਤ ਸਿੰਘ ਢੁੱਡੀ, ਲਾਲਜੀਤ ਸਿੰਘ ਗਿੱਲ, ਮੋਤਾ ਸਿੰਘ ਭੁੱਲਰ ਢੁੱਡੀ, ਬੱਬਾ ਟਹਿਣਾ, ਪ੍ਰੀਤਮ ਸਿੰਘ ਪੱਕਾ, ਰਣਜੀਤ ਸਿੰਘ ਕਲੇਰ, ਪ੍ਰੀਤਮ ਸਿੰਘ ਸਿਵੀਆਂ, ਬੋਹੜ ਸਿੰਘ ਕਲੇਰ, ਪ੍ਰਤਾਪ ਸਿੰਘ ਵਿਰਕ, ਹਰਦਿਆਲ ਸਿੰਘ ਵਿਰਕ, ਸੁਖਚੈਨ ਸਿੰਘ ਪੱਕਾ, ਰਾਜਾ ਬੁੱਟਰ ਚੰਦਬਾਜਾ, ਮਨਦੀਪ ਸਿੰਘ ਮੋਰਾਂਵਾਲੀ ਅਤੇ ਹੋਰ ਹਾਜ਼ਰ ਸਨ |