24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

'ਮਿਲਕਫੈੱਡ ਪੰਜਾਬ' ਸ਼ੁੱਧ ਤੇ ਸੁਰੱਖਿਅਤ ਦੁੱਧ ਉਤਪਾਦ ਪ੍ਰਦਾਨ ਕਰਨ ਲਈ ਵਚਨਬੱਧ <br/>

ਅਜੀਤ ਡੈਸਕ 30-08-2025
ਜਲੰਧਰ, 29 ਅਗਸਤ (ਅ.ਬ.)-'ਮਿਲਕਫੈੱਡ ਪੰਜਾਬ' ਪ੍ਰਚੂਨ ਵਿਕਰੇਤਾਵਾਂ, ਡੀਲਰਾਂ ਤੇ ਵਿਤਰਕਾਂ ਦੇ ਆਪਣੇ ਮਾਰਕੀਟਿੰਗ ਨੈੱਟਵਰਕ ਰਾਹੀਂ ਪੰਜਾਬ ਤੇ ਗੁਆਂਢੀ ਰਾਜਾਂ 'ਚ ਵੇਰਕਾ ਬ੍ਰਾਂਡ ਦੇ ਦੁੱਧ ਤੇ ਦੁੱਧ ਉਤਪਾਦਾਂ ਦੀ ਮਾਰਕੀਟਿੰਗ ਕਰਦਾ ਹੈ | ਮਿਲਕਫੈੱਡ ਦੀ ਮੁੱਖ ਤਾਕਤ ਵਧੀਆ ਗੁਣਵੱਤਾ ਵਾਲੇ ਦੁੱਧ ਦੀ ਖਰੀਦ ਤੇ ਉੱਚ ਗੁਣਵੱਤਾ ਵਾਲੇ ਦੁੱਧ ਉਤਪਾਦਾਂ ਦੇ ਉਤਪਾਦਨ 'ਚ ਹੈ | ਮਿਲਕਫੈੱਡ ਪੰਜਾਬ ਨੇ ਉੱਨਤ ਬੁਨਿਆਦੀ ਢਾਂਚੇ ਤੇ ਤਕਨਾਲੋਜੀ 'ਚ ਨਿਰੰਤਰ ਨਿਵੇਸ਼ ਕਰਕੇ ਖਪਤਕਾਰਾਂ ਨੂੰ 100 ਫ਼ੀਸਦੀ ਸ਼ੁੱਧ ਤੇ ਸੁਰੱਖਿਅਤ ਦੁੱਧ ਉਤਪਾਦ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ | ਮਿਲਕਫੈੱਡ ਦਾ ਸੀ.ਏ.ਜੀ.ਆਰ. 6 ਫੀਸਦੀ ਹੈ ਤੇ ਪ੍ਰੋਸੈਸਿੰਗ ਸਮਰੱਥਾ 2020-2021 'ਚ 28 ਲੱਖ ਲੀਟਰ ਪ੍ਰਤੀ ਦਿਨ ਤੋਂ ਵਧਾ ਕੇ 2024-2025 'ਚ 300 ਕਰੋੜ ਰੁਪਏ ਦੇ ਨਿਵੇਸ਼ ਨਾਲ 35.35 ਲੱਖ ਲੀਟਰ ਪ੍ਰਤੀ ਦਿਨ ਕਰ ਦਿੱਤੀ ਗਈ ਹੈ | ਵਰਤਮਾਨ 'ਚ, ਅੰਮਿ੍ਤਸਰ, ਮੋਹਾਲੀ ਅਤੇ ਖੰਨਾ ਵਿਖੇ ਵੇਰਕਾ ਪਲਾਂਟਾਂ 'ਚ ਉਤਪਾਦਨ ਤੇ ਪ੍ਰੋਸੈਸਿੰਗ ਦੇ ਵਿਸਥਾਰ ਲਈ 460 ਕਰੋੜ ਦੇ ਨਿਵੇਸ਼ ਵਾਲੇ ਪ੍ਰਾਜੈਕਟ ਚੱਲ ਰਹੇ ਹਨ | ਜ਼ਿਕਰਯੋਗ ਹੈ ਕਿ 2020-2021 ਤੋਂ 2024-2025 ਦੀ ਮਿਆਦ ਦੇ ਦੌਰਾਨ, ਮਿਲਕਫੈੱਡ ਨੇ ਕੱਚੇ ਦੁੱਧ ਦੀ ਖਰੀਦ 'ਚ 4 ਫੀਸਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ (ਸੀ.ਏ.ਜੀ.ਆਰ.), ਪੈਕਡ ਦੁੱਧ 6 ਫੀਸਦੀ ਸੀ.ਏ.ਜੀ.ਆਰ., ਦਹੀਂ 21 ਫੀਸਦੀ ਸੀ.ਏ.ਜੀ.ਆਰ., ਲੱਸੀ 17 ਫੀਸਦੀ ਸੀ.ਏ.ਜੀ.ਆਰ. ਨਾਲ ਪਨੀਰ 8 ਫੀਸਦੀ ਸੀ.ਏ.ਜੀ.ਆਰ. ਨਾਲ, ਖੀਰ 13 ਫੀਸਦੀ ਸੀ.ਏ.ਜੀ.ਆਰ. ਨਾਲ, ਮਿੱਠੇ ਸੁਆਦ ਵਾਲਾ ਦੁੱਧ 6 ਫੀਸਦੀ ਸੀ.ਏ.ਜੀ.ਆਰ. ਨਾਲ, ਆਈਸ ਕਰੀਮ 18 ਫੀਸਦੀ ਸੀ.ਏ.ਜੀ.ਆਰ. ਨਾਲ ਅਤੇ ਘਿਓ 7 ਫੀਸਦੀ ਸੀ.ਏ.ਜੀ.ਆਰ. ਨਾਲ ਪ੍ਰਾਪਤੀ ਵਿੱਚ ਵਾਧਾ ਦਰਜ ਕੀਤਾ ਹੈ | ਮਿਲਕਫੈੱਡ ਦਾ ਟਰਨਓਵਰ 9 ਫੀਸਦੀ ਦੇ ਸੀ.ਏ.ਜੀ.ਆਰ. ਨਾਲ ਵਧਿਆ ਹੈ ਜਿਸ ਨਾਲ ਇਸੇ 4 ਸਾਲਾਂ ਦੀ ਮਿਆਦ 'ਚ 4463 ਕਰੋੜ ਤੋਂ ਵੱਧ ਕੇ 6395 ਕਰੋੜ ਹੋ ਗਿਆ ਹੈ |

ਪਿਛਲੀ ਖ਼ਬਰ ਭਾਰਤ ਤੋਂ ਆ ਰਿਹਾ ਹੜ੍ਹ ਦਾ ਪਾਣੀ ਪਾਕਿ ਲਿਆ ਰਿਹਾ ਲਾਸ਼ਾਂ, ਪਸ਼ੂ ਤੇ ਮਲਬੇ ਦੇ ਢੇਰ-ਖ਼ਵਾਜਾ ਮੁਹੰਮਦ ਆਸਿਫ਼ <br/> ਅਗਲੀ ਖ਼ਬਰ ਕੌਣ ਖਾ ਰਿਹਾ ਸਾਡੀਆਂ ਸੰਪਰਕ ਸੜਕਾਂ ਦੇ ਕਿਨਾਰੇ, ਬਰਸਾਤੀ ਮੌਸਮ 'ਚ ਵਾਪਰਦੇ ਨੇ ਹਾਦਸੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।