24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਵਰਾਜ ਟਰੈਕਟਰਜ਼ ਵਲੋਂ 25 ਲੱਖ ਯੂਨਿਟ ਉਤਪਾਦਨ ਦਾ ਇਤਿਹਾਸਕ ਮੀਲ ਪੱਥਰ ਸਥਾਪਤ <br/>

ਅਜੀਤ ਡੈਸਕ 30-08-2025
ਮੁਹਾਲੀ, 29 ਅਗਸਤ (ਅ.ਬ.)-ਮਹਿੰਦਰਾ ਗਰੁੱਪ ਦਾ ਹਿੱਸਾ ਤੇ ਭਾਰਤ ਦੇ ਪ੍ਰਮੁੱਖ ਟਰੈਕਟਰ ਬ੍ਰਾਂਡਾਂ 'ਚੋਂ ਇਕ, ਸਵਰਾਜ ਟਰੈਕਟਰਜ਼ ਨੇ ਅੱਜ ਮੁਹਾਲੀ, ਪੰਜਾਬ 'ਚ ਆਪਣੇ ਨਿਰਮਾਣ ਪਲਾਂਟ ਤੋਂ 25 ਲੱਖ ਟਰੈਕਟਰ ਦੇ ਰੋਲ-ਆਊਟ ਦਾ ਐਲਾਨ ਕੀਤਾ | ਇਹ ਮਹੱਤਵਪੂਰਨ ਮੀਲ ਪੱਥਰ 2022 'ਚ 20 ਲੱਖ ਉਤਪਾਦਨ ਦੇ ਅੰਕੜੇ ਨੂੰ ਪਾਰ ਕਰਨ ਤੋਂ ਸਿਰਫ਼ 3 ਸਾਲ ਬਾਅਦ ਆਇਆ ਹੈ, ਜੋ ਕਿ ਸਵਰਾਜ ਟਰੈਕਟਰਜ਼ ਨੂੰ ਭਾਰਤ ਦੇ ਘਰੇਲੂ ਟਰੈਕਟਰ ਉਦਯੋਗ 'ਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਬ੍ਰਾਂਡ ਵਜੋਂ ਸਥਾਪਤ ਕਰਦਾ ਹੈ | ਸਵਰਾਜ ਦੀ ਯਾਤਰਾ 1974 'ਚ ਸ਼ੁਰੂ ਹੋਈ ਸੀ ਜਦੋਂ 20-25 ਐਚ.ਪੀ. ਸ਼੍ਰੇਣੀ 'ਚ ਪਹਿਲਾ ਮਾਡਲ 'ਸਵਰਾਜ 724' ਲਾਂਚ ਕੀਤਾ ਗਿਆ ਸੀ | ਇਹ ਭਾਰਤ ਦਾ ਪਹਿਲਾ ਸਵਦੇਸ਼ੀ ਤÏਰ 'ਤੇ ਡਿਜ਼ਾਈਨ ਕੀਤਾ ਗਿਆ ਅਤੇ ਨਿਰਮਿਤ ਟਰੈਕਟਰ ਸੀ |

ਪਿਛਲੀ ਖ਼ਬਰ 'ਐਲ.ਆਈ.ਸੀ. ਆਫ਼ ਇੰਡੀਆ' ਨੇ ਭਾਰਤ ਸਰਕਾਰ ਨੂੰ ਲਾਭਅੰਸ਼ ਚੈੱਕ ਸੌਂਪਿਆ <br/> ਅਗਲੀ ਖ਼ਬਰ ਸ਼ੰਭੂ ਨੇੜਲੇ ਘੱਗਰ 'ਚ ਪਾਣੀ ਦਾ ਪੱਧਰ ਵਧਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।