23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਬਲੌਜ਼ਮਜ਼ ਦੇ ਵਿਦਿਆਰਥੀ ਇੰਟਰੈਕਟ ਕਲੱਬ ਅਧੀਨ ਲੋਕ ਭਲਾਈ ਕਾਰਜਾਂ ਵੱਲ ਵਧਾ ਰਹੇ ਕਦਮ

ਅਜੀਤ ਡੈਸਕ 30-08-2025
ਕਿਸ਼ਨਪੁਰਾ ਕਲਾਂ, 29 ਅਗਸਤ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਵਿਦਿਆਰਥੀ ਹਰ ਖ਼ਿੱਤੇ 'ਚ ਮੂਹਰਲੀ ਕਤਾਰ ਵਿਚ ਸ਼ਾਮਿਲ ਹੋ ਰਹੇ ਹਨ ਉਸੇ ਲੜੀ ਤਹਿਤ ਹਰ ਵਰ੍ਹੇ ਦੀ ਤਰ੍ਹਾਂ ਪਿਛਲੇ ਦਿਨੀਂ ਸਕੂਲ 'ਚ ਚੱਲ ਰਹੇ ਰੋਟਰੀ ਕਲੱਬ ਦੇ ਅਧੀਨ ਇੰਟਰੈਕਟ ਕਲੱਬ ਵਲੋਂ ਸਕੂਲੀ ਵਿਦਿਆਰਥੀ ਨੇ ਸਕੂਲ, ਆਪਣੇ ਵਲੋਂ ਅਤੇ ਅਧਿਆਪਕਾਂ ਦੇ ਸਹਿਯੋਗ ਸਦਕਾ ਇਕੱਤਰ ਕੀਤੇ ਫ਼ੰਡ ਦਾ ਰਾਸ਼ਨ ਤੇ ਹੋਰ ਜਰੂਰੀ ਵਸਤਾਂ ਮਨੁੱਖਤਾ ਦੀ ਸੇਵਾ ਹਸਨਪੁਰ ਵਿਖੇ ਲੋੜਵੰਦਾਂ ਦੀ ਮਦਦ ਲਈ ਪਹੁੰਚਦੀਆਂ ਕੀਤੀਆਂ | ਉਨ੍ਹਾਂ ਇਹ ਸੇਵਾ ਇਥੋਂ ਦੇ ਪਹਿਲੇ ਪਿ੍ੰ. ਸਵ. ਡਾ. ਅਮਰਜੀਤ ਕੌਰ ਨਾਜ਼ ਦੀ ਯਾਦ ਨੂੰ ਸਮਰਪਿਤ ਕੀਤਾ | ਇਹ ਕਾਰਜ ਕਲੱਬ ਦੇ ਇੰਚਾਰਜ ਮਿ. ਨਵਜੀਤ ਸਿੰਘ ਤੇ ਮਿਸਿਜ਼ ਰਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਹੋਇਆ | ਇਸ ਮੌਕੇ ਸਕੂਲ ਦੇ ਪਿ੍ੰ. ਡਾ. ਨਵਨੀਤ ਕੌਰ ਨੇ ਕਿਹਾ ਕਿ ਡਾ. ਨਾਜ਼ ਦੁਆਰਾ ਚਲਾਏ ਇਸ ਇੰਟਰੈਕਟ ਕਲੱਬ ਨੂੰ ਅਸੀਂ ਹਮੇਸ਼ਾ ਚਲਦਾ ਰੱਖਾਂਗੇ ਤੇ ਵਿਦਿਆਰਥੀਆਂ ਨੂੰ ਲੋਕ-ਭਲਾਈ ਕਾਰਜਾਂ ਵੱਲ ਜੋੜ ਕੇ ਮਨੁੱਖਤਾ ਦੀ ਸੇਵਾ ਵੱਲ ਪ੍ਰੇਰਿਤ ਕਰਦੇ ਰਹਾਂਗੇ, ਜੋ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਇਸ ਨਾਲ ਇਹਨਾਂ ਵਿਚ ਆਪਣੇ ਪਰਿਵਾਰ ਪ੍ਰਤੀ ਸਤਿਕਾਰ ਦੀ ਭਾਵਨਾ ਵਧਦੀ ਹੈ | ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ, ਰਛਪਾਲ ਸਿੰਘ ਅਤੇ ਗੁਰਜਿੰਦਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਪੂਰਾ ਸਹਿਯੋਗ ਦਿੱਤਾ |
ਪਿਛਲੀ ਖ਼ਬਰ ਯੁਵਕ ਸੇਵਾਵਾਂ ਵਿਭਾਗ ਨੇ ਨਸ਼ਿਆਂ ਵਿਰੁੱਧ ਅਭਿਆਨ ਤਹਿਤ ਕਰਵਾਇਆ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਦੁਕਾਨ ਮਕਾਨ ਬਚਾਊ ਸੰਘਰਸ਼ ਕਮੇਟੀ ਤੇ ਭਾਕਿਯੂ ਏਕਤਾ ਉਗਰਾਹਾਂ ਵਲੋਂ ਦੁੱਨੇਕੇ ਵਿਖੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।