ਮੋਗਾ, 29 ਅਗਸਤ (ਗੁਰਤੇਜ ਸਿੰਘ ਬੱਬੀ)-ਡਾ. ਮਾਨਿਕ ਮੈਮੋਰੀਅਲ ਕਾਲਜ ਵਿਚ ਗਿਆਨ ਤੇ ਵਿਚਾਰਾਂ ਦਾ ਸ਼ਾਨਦਾਰ ਮੇਲਾ ਲੱਗਿਆ | ਕਾਲਜ ਵਲੋਂ ਕਰਵਾਏ ਗਰੁੱਪ ਡਿਸਕਸ਼ਨ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਆਪਣੀ ਯੋਗਤਾ ਤੇ ਸੋਚ ਪ੍ਰਗਟ ਕਰਨ ਦਾ ਸੋਨੇ ਵਰਗਾ ਮੌਕਾ ਦਿੱਤਾ | ਇਸ ਮੌਕੇ ਕਾਲਜ ਦੇ ਡਾਇਰੈਕਟਰ ਲਵ ਗੋਇਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਜੀਵਨ ਵਿਚ ਸਫਲਤਾ ਹਾਸਿਲ ਕਰਨ ਲਈ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਆਤਮ-ਵਿਸ਼ਵਾਸ ਤੇ ਵਿਚਾਰਾਂ ਦੀ ਸਪੱਸ਼ਟ ਅਭਿਵਿਅਕਤੀ ਵੀ ਜ਼ਰੂਰੀ ਹੈ | ਕਾਲਜ ਦੀ ਚੇਅਰਪਰਸਨ ਤੇ ਪਿ੍ੰਸੀਪਲ ਡਾ. ਮਾਨਵੀ ਅਗਰਵਾਲ ਨੇ ਕਿਹਾ ਇਹੋ ਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਦੇ ਹਨ ਤੇ ਉਨ੍ਹਾਂ ਨੂੰ ਸਮਾਜ ਦੇ ਮਜ਼ਬੂਤ ਨਾਗਰਿਕ ਬਣਾਉਂਦੇ ਹਨ | ਵਿਦਿਆਰਥੀਆਂ ਨੇ ਸਿੱਖਿਆ ਵਿਚ ਤਕਨੀਕੀ ਬਦਲਾਅ, ਔਰਤ ਸ਼ਕਤੀਕਰਨ, ਸੋਸ਼ਲ ਮੀਡੀਆ ਦਾ ਪ੍ਰਭਾਵ ਅਤੇ ਭਾਰਤ ਦਾ ਭਵਿੱਖ ਵਰਗੇ ਮੁੱਦਿਆਂ 'ਤੇ ਆਪਣੇ ਵਿਚਾਰ ਰੱਖ ਕੇ ਦਰਸ਼ਕਾਂ ਦੀਆਂ ਤਾਲੀਆਂ ਹਾਸਲ ਕੀਤੀਆਂ | ਇਸ ਮੌਕੇ ਅਰਵਿੰਦਰ, ਮਨਪ੍ਰੀਤ, ਅਮਨ ਤੇ ਨਵਰੀਤ ਵੀ ਹਾਜ਼ਰ ਰਹੇ | ਮੁਕਾਬਲੇ ਦਾ ਸਮਾਪਨ ਜੇਤੂਆਂ ਨੂੰ ਸਨਮਾਨਿਤ ਕਰਨ ਅਤੇ ਸਭ ਹਿੱਸੇਦਾਰਾਂ ਨੂੰ ਸ਼ੁੱਭਕਾਮਨਾਵਾਂ ਦੇਣ ਨਾਲ ਕੀਤਾ |